ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਆਂਮਾਰ: ਜੇਲ੍ਹ 'ਚ ਬੰਦ ਪੱਤਰਕਾਰ ਰਿਹਾਅ, ਰਾਸ਼ਟਰਪਤੀ ਨੇ ਦਿੱਤੀ ਮੁਆਫ਼ੀ 

ਮਿਆਂਮਾਰ ਦੀ ਜੇਲ੍ਹ ਵਿੱਚ ਬੰਦ ਸਮਾਚਾਰ ਏਜੰਸੀ ਰਾਇਟਰਜ਼ ਦੇ ਦੋ ਪੱਤਰਕਾਰਾਂ ਵਾ ਲੋਨ ਅਤੇ ਕਯਾਵ ਸੂ ਓ ਨੂੰ ਰਾਸ਼ਟਰਪਤੀ ਵੱਲੋਂ ਮੁਆਫ਼ੀ ਦੇਣ ਤੋਂ ਬਾਅਦ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ।
 

ਬੀਬੀਸੀ ਦੀ ਰਿਪੋਰਟ ਅਨੁਸਾਰ ਮਿਆਂਮਾਰ ਵਿੱਚ ਨਵੇਂ ਸਾਲ ਨੇੜੇ ਰਾਸ਼ਟਰਪਤੀ ਕੈਦੀਆਂ ਦੀ ਸਜ਼ਾ ਮੁਆਫ਼ ਕਰਦੇ ਹਨ। ਇਸੇ ਤਹਿਤ ਹਜ਼ਾਰਾਂ ਹੋਰ ਕੈਦੀਆਂ ਨਾਲ ਹੀ ਦੋਹਾਂ ਪੱਤਰਕਾਰਾਂ ਨੂੰ ਵੀ ਰਿਹਾਈ ਮਿਲ ਗਈ। 

 


ਯਾਂਗੂਨ ਤੋਂ ਬਾਹਰੀ ਇਲਾਕੇ ਵਿੱਚ ਬਣੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵਾ ਲੋਨ ਨੇ ਬੀਬੀਸੀ ਤੋਂ ਕਿਹਾ ਕਿ ਉਹ ਪੱਤਰਕਾਰਤਾ ਕਰਨ ਲਈ ਕਦੇ ਪਿੱਛੇ ਨਹੀਂ ਹਟਣਗੇ। ਲੋਨ ਅਤੇ ਸੂ ਓ ਨੂੰ ਆਫ਼ਿਸ਼ੀਅਲ ਸੀਕ੍ਰੇਟ੍ਰਸ ਐਕਟ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।


ਉਨ੍ਹਾਂ ਨੂੰ ਇਹ ਸਜ਼ਾ ਉਦੋਂ ਦਿੱਤੀ ਗਈ ਸੀ ਜਦੋਂ ਇਨ੍ਹਾਂ ਨੇ ਸਾਲ 2017 ਵਿੱਚ ਸਰਕਾਰੀ ਸੁਰੱਖਿਆ ਬਲਾਂ ਵਲੋਂ ਇਕ ਸੈਨਿਕ ਮੁਹਿੰਮ ਦੌਰਾਨ 10 ਰੋਹਿੰਗਿਆ ਮੁਸਲਮਾਨਾਂ ਨੂੰ ਮਾਰੇ ਜਾਣ ਦੀ ਰਿਪੋਰਟਿੰਗ ਕੀਤੀ ਸੀ। ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਣ ਦੀ ਵਿਸ਼ਵ ਭਰ ਵਿੱਚ ਨਿਖੇਧੀ ਹੋਈ ਸੀ ਅਤੇ ਇਸ ਨੂੰ ਮਿਆਂਮਾਰ ਵਿੱਚ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਦੱਸਿਆ ਗਿਆ ਸੀ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Reuters journalists Wa Lone Kyaw Soe Oo freed from Myanmar jail