ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ’ਚ ਇੰਗਲੈਂਡ ਦਾ ਸਫ਼ੀਰ ਰਾਬਰਟ ਮੈਕੇਅਰ ਗ੍ਰਿਫ਼ਤਾਰ

ਈਰਾਨ ’ਚ ਇੰਗਲੈਂਡ ਦਾ ਰਾਬਰਟ ਮੈਕੇਅਰ ਸਫ਼ੀਰ ਗ੍ਰਿਫ਼ਤਾਰ

ਇੰਗਲੈਂਡ ਦੇ ਰਾਜਦੂਤ (ਸਫ਼ੀਰ) ਰਾਬਰਟ ਮੈਕੇਅਰ ਨੂੰ ਈਰਾਨ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ, ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ’ਚ ਭਾਗ ਲੈ ਰਹੇ ਸਨ। ਈਰਾਨ ਨੇ ਜਦੋਂ ਗ਼ਲਤੀ ਨਾਲ ਯੂਕਰੇਨ ਦਾ ਹਵਾਈ ਜਹਾਜ਼ ਮਿਸਾਇਲ ਨਾਲ ਡੇਗਣ ਦੀ ਗੱਲ ਕਬੂਲ ਕੀਤੀ, ਤਾਂ ਉਸ ਤੋਂ ਬਾਅਦ ਸ੍ਰੀ ਰਾਬਰਟ ਉਸ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ ਸਨ। ਇੰਗਲੈਂਡ ਨੇ ਇਸ ਨੂੰ ਕੌਮਾਂਤਰੀ ਕਾਨੂੰਨ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।

 

 

ਹਵਾਈ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ’ਚ ਕੱਢੇ ਗਏ ਇੱਕ ਜਲੂਸ ’ਚ ਸ੍ਰੀ ਰਾਬਰਟ ਮੈਕੇਅਰ ਵੀ ਭਾਗ ਲੈ ਰਹੇ ਸਨ; ਜਿਸ ਨੇ ਬਾਅਦ ’ਚ ਇੱਕ ਰੋਸ ਮੁਜ਼ਾਹਰੇ ਦਾ ਰੂਪ ਅਖ਼ਤਿਆਰ ਕਰ ਲਿਆ ਸੀ। ਉਹ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਇੰਗਲੈਂਡ ਦੇ ਦੂਤਾਵਾਸ (ਸਫ਼ਾਰਤਖਾਨੇ) ’ਚ ਪਰਤ ਰਹੇ ਸਨ।

 

 

ਸ੍ਰੀ ਰਾਬਰਟ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਨਾਈ ਦੀ ਦੁਕਾਨ ਉੱਤੇ ਵਾਲ਼ ਕਟਵਾਉਣ ਲਈ ਰੁਕੇ ਸਨ। ਅਮਰੀਕਾ ਨੇ ਵੀ ਇਸ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ।

 

 

ਅਮਰੀਕੀ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਬਿਨਾ ਕਿਸੇ ਆਧਾਰ ਜਾਂ ਸਪੱਸ਼ਟੀਕਰਨ ਦੇ ਤਹਿਰਾਨ ’ਚ ਸਾਡੇ ਰਾਜਦੂਤ ਦੀ ਗ੍ਰਿਫ਼਼ਤਾਰੀ ਕੌਮਾਂਤਰੀ ਕਾਨੂੰਨ ਦੀ ਘੋਰ ਉਲੰਘਣਾ ਹੈ। ਈਰਾਨ ਸਰਕਾਰ ਇਸ ਵੇਲੇ ਉਥਲ–ਪੁਥਲ ਵਾਲੇ ਮਾਹੌਲ ’ਚ ਹੈ।

 

 

ਸ੍ਰੀ ਰੌਬ ਨੇ ਕਿਹਾ ਕਿ ਤਣਾਅ ਘਟਾਉਣ ਲਈ ਈਰਾਨ ਕੂਟਨੀਤਕ ਰਸਤੇ ਅੱਗੇ ਵਧਣ ਲਈ ਕਦਮ ਚੁੱਕ ਸਕਦਾ ਹੈ ਪਰ ਹੁਣ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਹੈ।

 

 

ਈਰਾਨ ਦੇ ਇੱਕ ਅਖ਼ਬਾਰ ਨੇ ਟਵਿਟਰ ਉੱਤੇ ਰਾਜਦੂਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਮੈਕੇਅਰ ਸਗੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਹੱਲਾਸ਼ੇਰੀ ਦੇ ਰਹੇ ਸਨ।

 

 

ਦਰਅਸਲ, ਈਰਾਨੀ ਫ਼ੌਜ ਨੇ ਹਵਾਈ ਜਹਾਜ਼ ਦੀ ਉਡਾਣ ਨੰਬਰ PS–752 ਨੂੰ ਡੇਗਣ ਦੀ ਘਟਨਾ ਨੂੰ ਮਨੁੱਖੀ ਭੁੱਲ ਨਾਲ ਜੋੜਿਆ ਹੈ। ਫ਼ੌਜ ਦੇ ਇਸ ਕਬੂਲਨਾਮੇ ਤੋਂ ਬਾਅਦ ਈਰਾਨੀ ਨਾਗਰਿਕ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਮਹਿਜ਼ ਮਾਫ਼ੀ ਮੰਗਣਾ ਕਾਫ਼ੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Robert Macaire Ambassador of UK Arrested in Iran