ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਤਾਬਾਂ ਪੜ੍ਹਨ ਲਈ ਬੱਚਿਆਂ ਨੂੰ ਪ੍ਰੇਰਿਤ ਕਰਦਾ ਰੋਬੋਟ

ਕਿਤਾਬਾਂ ਪੜ੍ਹਨ ਲਈ ਬੱਚਿਆਂ ਨੂੰ ਪ੍ਰੇਰਿਤ ਕਰਦਾ ਰੋਬੋਟ

ਜੇਕਰ ਬੱਚੇ ਪੜ੍ਹਾਈ ਕਰਨ ਤੋਂ ਭੱਜਦੇ ਹਨ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਵਿਗਿਆਨੀਆਂ ਨੇ ‘ਮਿੰਨੀ’ ਨਾਮ ਦਾ ਇਕ ਰੋਬੋਟ ਬਣਾਇਆ ਹੈ, ਜੋ ਬੱਚਿਆਂ ਨੂੰ ਪੜ੍ਹਨ ਲਈ ਪੇ੍ਰਰਿਤ ਕਰਦਾ ਹੈ। ਇਹ ਰੋਬੋਟ ਬੱਚਿਆਂ ਨੂੰ ਦੱਸ ਸਕਦਾ ਹੈ ਕਿ ਉਨ੍ਹਾਂ ਨੂੰ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਕਹਾਣੀਆਂ `ਤੇ ਉਹ ਉਸ ਤਰ੍ਹਾਂ ਹੀ ਪ੍ਰਤੀਕ੍ਰਿਰਿਆ ਦੇ ਸਕਦਾ ਹੈ ਜਿਵੇਂ ਕੋਈ ਇਨਸਾਨ ਹੋਵੇ। ਅਮਰੀਕਾ `ਚ ਵਿਸਕੋਸਿਨ ਮੈਡੀਸਿਨ ਯੂਨੀਵਰਸਿਟੀ `ਚ ਗ੍ਰੇਜੂਏਸ਼ਨ ਦੇ ਵਿਦਿਆਰਥੀ ਜੋਸਫ ਮਾਈਕਲਿਸ ਨੇ ਕਿਹਾ ਕਿ ਰੋਬੋਟ ਨਾਲ ਹੀ ਮੁਲਾਕਾਤ ਬਾਅਦ ਬੱਚੇ ਕਹਿ ਰਹੇ ਸਨ ਕਿ ਕਿਸੇ ਦੇ ਨਾਲ ਮਿਲਕੇ ਪੜ੍ਹਨਾ ਮੱਜੇ਼ਦਾਰ ਹੈ।


ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸਾਥੀ ਦੀ ਤਰ੍ਹਾਂ ਪੇਸ਼ ਆਉਣ ਵਾਲੇ ਰੋਬੋਟ ਛੇਤੀ ਹੀ ਘਰਾਂ ਦਾ ਹਿੱਸਾ ਬਣ ਜਾਣਗੇ। ਉਨ੍ਹਾਂ ਦ’ ਹਫਤੇ ਦਾ ਇਕ ਰੀਡਿੰਗ ਪ੍ਰੋਗਰਾਮ ਬਣਾਇਆ, ਜਿਸਦਾ ਹਿੱਸਾ 25 ਕਿਤਾਬਾਂ ਸਨ। ਇਸ `ਚ ਮਿੰਨੀ ਇਕ ਸਰੋਤਾ ਦੀ ਭੂਮਿਕਾ ਵਿਚ ਸੀ। ਖੋਜ `ਚ ਸ਼ਾਮਲ ਬੱਚਿਆਂ ਨੇ ਕਿਤਾਬਾਂ ਰੋਬੋਟ ਦੇ ਸਾਹਮਣੇ ਜੋਰ ਨਾਲ ਪੜ੍ਹਕੇ ਸੁਣਾਈ। ਰੋਬੋਟ ਇਹ ਦੇਖ ਸਕਦਾ ਸੀ ਕਿ ਬੱਚੇ ਨੇ ਕਿਤਾਬ `ਚ ਕਿੰਨੀ ਪ੍ਰਗਤੀ ਕੀਤੀ ਹੈ, ਇਸ ਤੋਂ ਇਲਾਵਾ ਉਹ ਕਹਾਣੀ `ਤੇ ਪ੍ਰਤੀਕਿਰਿਆ ਵੀ ਦਿੰਦਾ ਹੈ।


ਜਦੋਂ ਕਿਤਾਬ `ਚ ਕੋਈ ਡਰਾਉਣਾ ਹਿੱਸਾ ਆਵੇ ਤਾਂ ਉਹ ਕਹਿੰਦਾ ਹੈ, ਓਹ ਮੈਂ ਤਾਂ ਸਚਮੁੱਚ ਡਰ ਗਿਆ, ਠੀਕ ਉਸੇ ਤਰ੍ਹਾਂ ਜਿਵੇਂ ਕੋਈ ਅਸਲ ਵਿਅਕਤੀ ਬੋਲਦਾ ਹੈ। ਖੋਜਕਰਤਾਵਾਂ ਦੇ ਮੁਤਾਬਕ ਜਿ਼ਆਦਾਤਰ ਬੱਚਿਆਂ ਨੇ ਕਿਹਾ ਕਿ ਰੋਬੋਟ ਨੇ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਦੱਸਕੇ ਵਧੀਆ ਕੰਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Robot inspires children to read books