ਅਗਲੀ ਕਹਾਣੀ

9/11 ਦੀ ਬਰਸੀ ਮੌਕੇ ਕਾਬੁਲ ’ਚ ਅਮਰੀਕੀ ਅੰਬੈਸੀ ’ਤੇ ਰਾਕੇਟ ਹਮਲਾ

9/11 ਦੀ ਬਰਸੀ ਮੌਕੇ ਕਾਬੁਲ ’ਚ ਅਮਰੀਕੀ ਅੰਬੈਸੀ ’ਤੇ ਰਾਕੇਟ ਹਮਲਾ

ਮੰਗਲਵਾਰ–ਬੁੱਧਵਾਰ ਦੀ ਅੱਧੀ ਰਾਤ ਨੂੰ ਜਿਵੇਂ ਹੀ 12 ਵੱਜੇ, ਤਿਵੇਂ ਹੀ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਇੱਕ ਬਹੁਤ ਭਿਆਨਕ ਕਿਸਮ ਦੇ ਬੰਬ ਧਮਾਕੇ ਨਾਲ ਕੰਬ ਗਈ। ਦਰਅਸਲ, ਅੱਜ 11 ਸਤੰਬਰ ਹੈ ਤੇ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ ਦੀ 18ਵੀਂ ਬਰਸੀ ਦਾ ਮੌਕਾ ਹੈ।

 

 

ਐਸੋਸੀਏਟਡ ਪ੍ਰੈੱਸ (AP) ਦੀ ਰਿਪੋਰਟ ਮੁਤਾਬਕ ਅਮਰੀਕੀ ਦੂਤਾਵਾਸ ਦੇ ਇੱਕ ਮੁਲਾਜ਼ਮ ਨੇ ਫ਼ੋਨ ਉੱਤੇ ਧਮਾਕੇ ਦੀ ਪੁਸ਼ਟੀ ਤਾਂ ਕੀਤੀ ਪਰ ਉਸ ਨੇ ਇਸ ਸਬੰਧੀ ਕੋਈ ਵੇਰਵੇ ਨਹੀਂ ਦਿੱਤੀ।

 

 

ਧਮਾਕੇ ਵਾਲੀ ਥਾਂ ਤੋਂ ਦੂਰੋਂ ਹੀ ਭਾਰੀ ਮਾਤਰਾ ਵਿੱਚ ਧੂੰਆਂ ਉੱਠਦਾ ਤੱਕਿਆ ਗਿਆ। ਇਹ ਧਮਾਕਾ ਕਾਬੁਲ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਕੈਂਪਸ ਅੰਦਰ ਡਿੱਗੇ ਇੱਕ ਰਾਕੇਟ ਕਾਰਨ ਹੋਇਆ ਹੈ। ਇਸ ਰਾਕੇਟ ਹਮਲੇ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ।

 

 

ਜਦ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ–ਵਾਰਤਾ ਰੋਕੀ ਹੈ, ਉਸ ਤੋਂ ਬਾਅਦ ਇਹ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਉੱਤੇ ਪਹਿਲਾ ਵੱਡਾ ਹਮਲਾ ਹੈ।

 

 

ਅਮਰੀਕਾ ਤੇ ਤਾਲਿਬਾਨ ਵਿਚਾਲੇ ਲਗਭਗ ਪਿਛਲੇ 20 ਸਾਲਾਂ ਤੋਂ ਜੰਗ ਚੱਲ ਰਹੀ ਹੈ ਤੇ ਉਸ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿੱਕਲ ਸਕਿਆ।

 

 

ਹਾਲੇ ਪਿਛਲੇ ਹਫ਼ਤੇ ਹੀ ਦੋ ਕਾਰ ਬੰਬ ਧਮਾਕਿਆਂ ਵਿੱਚ ਕਈ ਵਿਅਕਤੀ ਮਾਰੇ ਗਏ ਸਨ; ਜਿਨ੍ਹਾਂ ਵਿੱਚ ਕੌਮਾਂਤਰੀ ਨਾਟੋ (NATO) ਮਿਸ਼ਨ ਦੇ ਦੋ ਮੈਂਬਰ ਵੀ ਸ਼ਾਮਲ ਸਨ।

 

 

ਸ੍ਰੀ ਟਰੰਪ ਨੇ ਦੱਸਿਆ ਸੀ ਕਿ ਉਨ੍ਹਾਂ ਹਮਲਿਆਂ ਵਿੱਚ ਇੱਕ ਅਮਰੀਕੀ ਫ਼ੌਜੀ ਵੀ ਸ਼ਹੀਦ ਹੋਇਆ ਹੈ। ਉਸ ਤੋਂ ਬਾਅਦ ਤਾਲਿਬਾਨ ਨੇ ਵੀ ਇਹ ਐਲਾਨ ਕਰ ਦਿੱਤਾ ਸੀ ਕਿ ਉਸ ਦੀ ਜੰਗ ਅਮਰੀਕੀ ਫ਼ੌਜਾਂ ਨਾਲ ਜਾਰੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rocket Attack on US Embassy in Kabul on 9-11 anniversary