ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ ’ਚ ਅਮਰੀਕੀ ਫ਼ੌਜੀ ਅੱਡੇ ’ਤੇ ਰਾਕੇਟ ਨਾਲ ਹਮਲਾ

ਇਰਾਕ ’ਚ ਅਮਰੀਕੀ ਫ਼ੌਜੀ ਅੱਡੇ ’ਤੇ ਰਾਕੇਟ ਨਾਲ ਹਮਲਾ

ਉੱਤਰ ਇਰਾਕ ਦੇ ਦੂਰ–ਦੁਰਾਡੇ ਦੇ ਕਿਰਕੁਕ ਸੂਬੇ ’ਚ ਸਥਿਤ ਇੱਕ ਅਮਰੀਕੀ ਫ਼ੌਜੀ ਅੱਡੇ ਉੱਤੇ ਵੀਰਵਾਰ ਰਾਤੀਂ ਰਾਕੇਟ ਨਾਲ ਹਮਲਾ ਕੀਤਾ ਗਿਆ। ਅਮਰੀਕੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ ’ਚ ਕਿਸੇ ਤਰ੍ਹਾਂ ਜਾਨੀ ਨੁਕਸਾਨ ਦੀ ਹਾਲੇ ਕੋਈ ਖ਼ਬਰ ਨਹੀਂ ਹੈ। ਇਹ ਬੀਤੇ ਵਰ੍ਹੇ ਦੇ ਅੰਤ ’ਚ 27 ਦਸੰਬਰ ਤੋਂ ਬਾਅਦ ਪਹਿਲਾ ਹਮਲਾ ਹੈ, ਜਦੋਂ ਅਮਰੀਕੀ ਅੱਡੇ ਉੱਤੇ 30 ਰਾਕੇਟ ਦਾਗੇ ਗਏ ਸਨ।

 

 

ਵਾਸ਼ਿੰਗਟਨ ਨੇ ਉਸ ਹਮਲੇ ਦਾ ਦੋਸ਼ ਈਰਾਨ ਨਾਲ ਜੁੜੇ ਕੱਟੜਪੰਥੀ ਇਰਾਕੀ ਫ਼ੌਜੀ ਗੁੱਟ ਕਾਤੇਬ ਹਿਜ਼ਬੁੱਲ੍ਹਾ ਉੱਤੇ ਲਾਇਆ ਸ। ਉਸ ਦੇ ਇੱਕ ਦਿਨ ਬਾਅਦ ਅਮਰੀਕਾ ਨੇ ਜਵਾਬੀ ਹਮਲਾ ਕਰਦਿਆਂ ਹਿਜ਼ਬੁੱਲ੍ਹਾਹ ਦੇ 25 ਲੜਾਕਿਆਂ ਨੂੰ ਮਾਰ ਮੁਕਾਇਆ ਸੀ। ਕੁਝ ਦਿਨਾਂ ਬਾਅਦ ਅਮਰੀਕੀ ਹਮਲੇ ’ਚ ਈਰਾਨ ਦੇ ਸਭ ਤੋਂ ਵੱਡੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਵੀ ਮਾਰ ਦਿੱਤਾ ਸੀ।

 

 

ਇਸ ਤੋਂ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਸੀ ਕਿ ਈਰਾਨ ਵੱਲੋਂ ਪਿਛਲੇ ਮਹੀਨੇ ਇਰਾਕ ’ਚ ਅਮਰੀਕੀ ਫ਼ੌਜੀ ਅੱਡੇ ਉੱਤੇ ਕੀਤੇ ਗਏ ਮਿਸਾਇਲ ਹਮਲੇ ’ਚ 100 ਤੋਂ ਵੱਧ ਅਮਰੀਕੀ ਫ਼ੌਜੀਆਂ ਦੇ ਦਿਮਾਗ਼ ’ਚ ਹਲਕੀ ਸੱਟ ਲੱਗੀ ਸੀ।

 

 

ਮੰਤਰਾਲੇ ਨੇ ਬੀਤੀ 11 ਫ਼ਰਵਰੀ ਨੂੰ ਜਾਰੀ ਬਿਆਨ ’ਚ ਕਿਹਾ ਸੀ ਕਿ – ‘ਅੱਜ ਦੀ ਤਰੀਕ ਤੱਕ, 109 ਅਮਰੀਕੀ ਸੇਵਾ ਮੈਂਬਰਾਂ ਦੇ ਦਿਮਾਗ਼ ’ਚ ਹਲਕੀ ਸੱਟ ਲੱਗੀ ਹੋਣ (MTBI) ਦਾ ਪਤਾ ਚੱਲਿਆ ਹੈ। ਇਹ ਪਿਛਲੀ ਰਿਪੋਰਟ ਨਾਲੋਂ 45 ਵੱਧ ਹੈ।’

 

 

ਉਨ੍ਹਾਂ ਵਿੱਚੋਂ 76 ਜਵਾਨ ਹੁਣ ਡਿਊਟੀ ਉੱਤੇ ਪਰਤ ਆਏ ਹਨ, ਜਦ ਕਿ ਬਾਕੀ ਬਚੇ ਜ਼ਿਆਦਾਤਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂਆਤ ’ਚ ਕਿਹਾ ਸੀ ਕਿ ਕੋਈ ਅਮਰੀਕੀ ਸੱਤ–ਅੱਠ ਜਨਵਰੀ ਦੀ ਰਾਤ ਨੂੰ ਪੱਛਮੀ ਇਰਾਕ ਦੇ ਐੱਨ ਅਲ–ਅਸਦ ਅੱਡੇ ਉੱਤੇ ਕੀਤੇ ਹਮਲੇ ’ਚ ਜ਼ਖ਼ਮੀ ਨਹੀਂ ਹੋਇਆ ਸੀ।

 

 

ਪਰ ਬਾਅਦ ’ਚ ਅਧਿਕਾਰੀਆਂ ਨੇ ਦੱਸਿਆ ਸੀ ਕਿ 11 ਫ਼ੌਜੀ ਜ਼ਖ਼ਮੀ ਹੋਏ ਸਨ। ਈਰਾਨ ਨੇ ਬੀਤੀ 3 ਜਨਵਰੀ ਨੂੰ ਅਮਰੀਕੀ ਡ੍ਰੋਨ ਹਮਲੇ ਦਾ ਜਵਾਬ ਦਿੰਦਿਆਂ ਫ਼ੌਜੀ ਅੱਡੇ ਉੱਤੇ ਬੈਲਿਸਟਿਕ ਮਿਸਾਇਲਾਂ ਦਾਗੀਆਂ ਸਨ। ਉਸ ਡ੍ਰੋਨ ਹਮਲੇ ’ਚ ਈਰਾਨ ਦੇ ਪ੍ਰਮੁੱਖ ਫ਼ੌਜੀ ਜਰਨੈਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ; ਜਦੋਂ ਉਹ ਬਗ਼ਦਾਦ ’ਚ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rocket Attack on US Military base in Iraq