ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਪਾਰਟੀ ਦੌਰਾਨ ਬਾਰ ਦੀ ਛੱਤ ਡਿੱਗਣ ਨਾਲ ਦੋ ਮੌਤਾਂ, 86 ਜ਼ਖ਼ਮੀ

ਚੀਨ ਦੇ ਦੱਖਣ ਪੱਛਮੀ ਗੁਆਂਗਸ਼ੀ ਝੁਆਂਗ ਖੁਦਮੁਖਤਿਆਰ ਖੇਤਰ ਦੇ ਬਾਇਜ ਸ਼ਹਿਰ ਵਿੱਚ ਸੋਮਵਾਰ ਨੂੰ ਸਵੇਰੇ ਇੱਕ ਬਾਰ ਦੀ ਛੱਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 86 ਹੋਰ ਜ਼ਖ਼ਮੀ ਹੋ ਗਏ। 

 

ਖੇਤਰੀ ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਇਸ ਹਾਦਸੇ ਤੋਂ ਬਾਅਦ 10 ਵਜੇ ਤੱਕ ਮਲਬੇ ਵਿੱਚੋਂ 88 ਲੋਕਾਂ ਨੂੁੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

ਜ਼ਖ਼ਮੀਆਂ ਵਿਚ 13 ਦੀ ਹਾਲਤ ਗੰਭੀਰ ਹੈ। ਵਿਭਾਗ ਅਨੁਸਾਰ ਜ਼ਖ਼ਮੀਆਂ ਵਿੱਚੋਂ 14 ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ 58 ਨੂੰ ਹੋਰ ਦੇਖਭਾਲ ਲਈ ਹਸਪਤਾਲ ਵਿੱਚ ਰੱਖਿਆ ਗਿਆ। 

 

ਸਥਾਨਕ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਦੇ 260 ਜਵਾਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਸ਼ਾਮਲ ਸਨ। ਮੌਕੇ 'ਤੇ ਜ਼ਖ਼ਮੀਆਂ ਦੇ ਇਲਾਜ ਲਈ ਰਾਸ਼ਟਰੀ ਅਤੇ ਖੇਤਰੀ ਸਿਹਤ ਕਮਿਸ਼ਨ ਦੀਆਂ ਮੈਡੀਕਲ ਟੀਮਾਂ ਮੌਜੂਦ ਸਨ। ਘਟਨਾ ਨਾਲ ਪ੍ਰਭਾਵਿਤ ਬਾਰ ਇਸਪਾਤ ਨਾਲ ਬਣੇ ਭਵਨ ਦੀ ਤੀਜੀ ਮੰਜ਼ਲ 'ਤੇ ਸਥਿਤ ਸੀ ਅਤੇ 700 ਵਰਗ ਮੀਟਰ ਵਿੱਚ ਫੈਲ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:roof of a bar collapses in China 2 killed 86 injured