ਅਗਲੀ ਕਹਾਣੀ

ਜ਼ਮਾਨਤ ਨਾ ਮਿਲੀ ਤਾਂ ਨੀਰਵ ਮੋਦੀ ਨੇ ਅਦਾਲਤ ’ਚ ਦਿੱਤੀ ਧਮਕੀ

ਜ਼ਮਾਨਤ ਨਾ ਮਿਲੀ ਤਾਂ ਨੀਰਵ ਮੋਦੀ ਨੇ ਅਦਾਲਤ ’ਚ ਦਿੱਤੀ ਧਮਕੀ

ਭਾਰਤ ਦੇ PNB (ਪੰਜਾਬ ਨੈਸ਼ਨਲ ਬੈਂਕ) ਨਾਲ 11,000 ਕਰੋੜ ਰੁਪਏ ਦਾ ਘੁਟਾਲਾ ਕਰ ਕੇ ਇੰਗਲੈਂਡ ਨੱਸੇ ਨੀਰਵ ਮੋਦੀ ਨੇ ਹੁਣ ਇੱਕ ਅਜਿਹੀ ਧਮਕੀ ਦੇ ਛੱਡੀ ਹੈ, ਜਿਸ ਨਾਲ ਇੰਗਲੈਂਡ ਦੀ ਅਦਾਲਤ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਨੀਰਵ ਮੋਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

 

 

ਪਰ ਹੁਣ ਨੀਰਵ ਮੋਦੀ ਨੇ ਅਦਾਲਤ ਵਿੱਚ ਕਿਹਾ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਗਿਆ, ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ। ਨੀਰਵ ਮੋਦੀ ਧੋਖਾਧੜੀ ਦੇ ਦੋ ਅਰਬ ਡਾਲਰ ਦੇ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਮਾਮਲੇ ਵਿੱਚ ਭਾਰਤ ਹਵਾਲੇ ਕੀਤੇ ਜਾਣ ਵਿਰੁੱਧ ਜੰਗ ਲੜ ਰਿਹਾ ਹੈ। ਨੀਰਵ ਮੋਦੀ ਨੇ ਆਪਣੀ ਜ਼ਮਾਨਤ ਅਰਜ਼ੀ ਕਾਫ਼ੀ ਸਮਾਂ ਪਹਿਲਾਂ ਦਾਇਰ ਕੀਤੀ ਸੀ।

 

 

ਅਦਾਲਤ ਸਾਹਵੇਂ ਪੇਸ਼ ਹੋਏ ਭਗੌੜੇ ਹੀਰਾ–ਕਾਰੋਬਾਰੀ ਨੀਰਵ ਮੋਦੀ ਨੇ ਕਿਹਾ ਕਿ ਉਸ ਨਾਲ ਜੇਲ੍ਹ ਅੰਦਰ ਤਿੰਨ ਵਾਰ ਕੁੱਟਮਾਰ ਹੋਈ ਹੈ। ਉਸ ਨੇ ਜੱਜ ਨੂੰ ਕਿਹਾ ਕਿ ਜੇ ਅਦਾਲਤ ਉਸ ਨੂੰ ਭਾਰਤ ਹਵਾਲੇ ਕਰਦੀ ਹੈ, ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ ਪਰ ਫਿਰ ਵੀ ਜੱਜ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ।

 

 

ਨੀਰਵ ਮੋਦੀ ਅਦਾਲਤ ਵਿੱਚ ਆਪਣੇ ਵਕੀਲ ਹਿਊਗੋ ਕੀਥ ਨਾਲ ਪੇਸ਼ ਹੋਇਆ; ਜਿੱਥੇ ਕੀਥ ਨੇ ਅਦਾਲਤ ਨੂੰ ਦੱਸਿਆ ਕਿ ਨੀਰਵ ਮੋਦੀ ਨੂੰ ਜੇਲ੍ਹ ਵਿੱਚ ਕੁੱਟਿਆ ਗਿਆ ਤੇ ਹਾਲੇ ਬੀਤੀ 5 ਨਵੰਬਰ ਨੂੰ ਦੋ ਕੈਦੀ ਉਸ ਦੇ ਕਮਰੇ ’ਚ ਆ ਗਏ ਸਨ। ਪਹਿਲਾਂ ਉਨ੍ਹਾਂ ਨੀਰਵ ਨਾਲ ਧੱਕਾਮੁੱਕੀ ਕੀਤੀ ਤੇ ਫਿਰ ਉਸ ਨੂੰ ਕੁੱਟਿਆ।

 

 

ਨੀਰਵ ਮੋਦੀ ਨੂੰ ਬੀਤੇ ਮਾਰਚ ਮਹੀਨੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਉਸ ਦੇ ਮਾਮਲੇ ਦੀ ਸੁਣਵਾਈ ਮਈ 2020 ’ਚ ਹੋਣੀ ਤੇਅ ਹੋਈ ਸੀ। ਤਦ ਤੱਕ ਲਈ ਉਹ ਜ਼ਮਾਨਤ ਹਾਸਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਨੀਰਵ ਇੰਗਲੈਂਡ ਦੀ ਸਭ ਤੋਂ ਵੱਧ ਕੈਦੀਆਂ ਦੀ ਭੀੜ ਵਾਲੀਆਂ ਜੇਲ੍ਹਾਂ ਵਿੱਚੋਂ ਇੱਕ ਦੱਖਣ–ਪੱਛਮੀ ਲੰਦਨ ਦੇ ਵੈਂਡਸਵਰਥ ਜੇਲ੍ਹ ਵਿੱਚ ਬੰਦ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 11000 Crore Scamster with PNB Neerav Modi threatens