ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸੀਸਾਗਾ ਦੇ ਭਾਰਤੀ ਹੋਟਲ `ਤੇ 32 ਕਰੋੜ ਰੁਪਏ ਹਰਜਾਨੇ ਦਾ ਦਾਅਵਾ

ਮਿਸੀਸਾਗਾ ਦੇ ਭਾਰਤੀ ਹੋਟਲ `ਤੇ 32 ਕਰੋੜ ਰੁਪਏ ਹਰਜਾਨੇ ਦਾ ਦਾਅਵਾ

ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਨਗਰ ਟੋਰਾਂਟੋ ਦੇ ਨਾਲ ਲਗਦੇ ਮਿਸੀਸਾਗਾ ਇਲਾਕੇ `ਚ ਸਥਿਤ ਭਾਰਤੀ ਰੈਸਟੋਰੈਂਟ ‘ਬੌਂਬੋ ਭੇਲ` `ਚ ਬੀਤੀ 24 ਮਈ ਨੂੰ ਹੋਏ ਬੰਬ ਧਮਾਕੇ ਦੇ ਪੀੜਤਾਂ ਨੇ ਹੁਣ ਇਸ ਰੈਸਟੋਰੈਂਟ ਖਿ਼ਲਾਫ਼ 60 ਲੱਖ ਡਾਲਰ (32.18 ਕਰੋੜ ਭਾਰਤੀ ਰੁਪਏ) ਹਰਜਾਨੇ ਦਾ ਦਾਅਵਾ ਠੋਕ ਦਿੱਤਾ ਹੈ।


ਇਹ ਭਾਰਤੀ ਰੈਸਟੋਰੈਂਟ ਬੇਹੱਦ ਪ੍ਰਸਿੱਧ ਹੈ। ਪੀੜਤਾਂ ਵੱਲੋਂ ਅਦਾਲਤ `ਚ ਪੇਸ਼ ਕੀਤੇ ਆਪਣੇ ਦਾਅਵੇ `ਚ ਕਿਹਾ ਗਿਆ ਹੈ ਕਿ ਦੋ ਜਣੇ ਆਪਣੇ ਚਿਹਰੇ ਢਕ ਕੇ ‘ਬੌਂਬੇ ਭੇਲ` ਰੈਸਟੋਰੈਂਟ `ਚ ਦਾਖ਼ਲ ਹੋਏ ਸਨ, ਜਿੱਥੇ ਪਹਿਲਾਂ ਤੋਂ ਜਨਮ-ਦਿਨ ਦੀਆਂ ਦੋ ਪਾਰਟੀਆਂ ਚੱਲ ਰਹੀਆਂ ਸਨ। ਉੱਥੇ ਉਹ ਇੱਕ ਦੇਸੀ ਬੰਬ ਸੁੱਟ ਕੇ ਫ਼ਰਾਰ ਹੋ ਗਏ ਸਨ। ਪੀੜਤਾਂ ਵੱਲੋਂ ਅਦਾਲਤ ਨੂੰ ਕੀਤੀ ਬੇਨਤੀ ਵਿੱਚ ਆਖਿਆ ਗਿਆ ਹੈ ਕਿ ਇਸ ਰੈਸਟੋਰੈਂਟ ਦੇ ਕਿਸੇ ਸ਼ਰੀਕ ਕਾਰੋਬਾਰੀ ਨੇ ਅਜਿਹਾ ਹਮਲਾ ਕਰਵਾਇਆ ਸੀ ਤੇ ਨੁਕਸਾਨ ਪੀੜਤਾਂ ਦਾ ਹੋ ਗਿਆ ਸੀ।


ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਆਵਾਜ਼ ਚਾਰ ਕਿਲੋਮੀਟਰ ਦੂਰ ਤੱਕ ਸੁਣੀ ਗਈ ਸੀ। ਇਸ ਧਮਾਕੇ `ਚ 15 ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ `ਚ ਭਾਰਤੀ ਮੂਲ ਦੇ ਦੋ ਨਾਗਰਿਕ ਵੀ ਸ਼ਾਮਲ ਸਨ। ਹਾਲੇ ਤੱਕ ਇਸ ਮਾਮਲੇ `ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਪੀੜਤਾਂ ਦਾ ਕਹਿਣਾ ਹੈ ਕਿ ਇਸ ਬੰਬ ਧਮਾਕੇ ਕਾਰਨ ਉਨ੍ਹਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦੇ ਨਿਸ਼ਾਨ ਤੇ ਅਸਰ ਸਾਰੀ ਉਮਰ ਬਣੇ ਰਹਿਣਗੇ। ਉਨ੍ਹਾਂ ਦਲੀਲ ਦਿੱਤੀ ਹੈ ਕਿ ਜਦੋਂ ਹੋਟਲ ਦੇ ਮਾਲਕਾਂ ਦੀ ਆਪਣੇ ਸ਼ਰੀਕਾਂ ਨਾਲ ਕੁਝ ਵਿਰੋਧਤਾ ਚੱਲ ਰਹੀ ਸੀ, ਤਦ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਉੱਥੇ ਪੁਖ਼ਤਾ ਸੁਰੱਖਿਆ ਇੰਤਜ਼ਾਮ ਪਹਿਲਾਂ ਤੋਂ ਕੀਤੇ ਜਾਂਦੇ।


ਜਦੋਂ ਧਮਾਕਾ ਹੋਇਆ ਸੀ, ਤਦ ਰੈਸਟੋਰੈਂਟ `ਚ 40 ਦੇ ਲਗਭਗ ਲੋਕ ਸਨ, ਜਿਨ੍ਹਾਂ `ਚੋਂ ਬਹੁਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਸਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rs 32 crore damagaes against Mississauga Indian Restaurant