ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਜਾ ਰਹੀ ਉਡਾਣ `ਚ ਪੰਜਾਬੀ ਦਾ ਹੰਗਾਮਾ, ਜਹਾਜ਼ ਵਾਪਸ ਮਿਲਾਨ ਲਿਜਾਣਾ ਪਿਆ

ਦਿੱਲੀ ਜਾ ਰਹੀ ਉਡਾਣ `ਚ ਪੰਜਾਬੀ ਦਾ ਹੰਗਾਮਾ, ਜਹਾਜ਼ ਵਾਪਸ ਮਿਲਾਨ ਲਿਜਾਣਾ ਪਿਆ

ਇੱਕ ਪੰਜਾਬੀ ਗੁਰਪ੍ਰੀਤ ਸਿੰਘ ਵੱਲੋਂ ਕੀਤੇ ਕਥਿਤ ਹੰਗਾਮੇ ਕਾਰਨ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਵਾਪਸ ਮਿਲਾਨ ਹਵਾਈ ਅੱਡੇ `ਤੇ ਲਿਜਾਣਾ ਪਿਆ ਤੇ ਸਾਰੇ ਯਾਤਰੀਆਂ ਨੂੰ ਆਪੋ-ਆਪਣੇ ਟਿਕਾਣਿਆਂ `ਤੇ ਪੁੱਜਣ ਵਿੱਚ 2 ਘੰਟੇ 37 ਮਿੰਟ ਦੀ ਦੇਰੀ ਹੋ ਗਈ।


ਏਅਰਲਾਈਨ ਦੇ ਬੁਲਾਰੇ ਅਨੁਸਾਰ ਇਹ ਘਟਨਾ ਬੀਤੀ 2 ਅਗਸਤ ਨੂੰ ਵਾਪਰੀ, ਜਦੋਂ ਸੀਟ ਨੰਬਰ 32-ਸੀ `ਤੇ ਬੈਠੇ ਗੁਰਪ੍ਰੀਤ ਸਿੰਘ ਨੇ ਪਾਇਲਟਾਂ ਦੇ ਕਾਕਪਿਟ `ਚ ਦਾਖ਼ਲ ਹੋਣ ਦੀ ਕੋਸਿ਼ਸ਼ ਕੀਤੀ। ਅਜਿਹਾ ਕਰਨਾ ਹਵਾਬਾਜ਼ੀ ਨਿਯਮਾਂ ਦੇ ਵਿਰੁੱਧ ਹੈ।


ਮਿਲਾਨ ਵਾਪਸ ਪੁੱਜ ਕੇ ਗੁਰਪ੍ਰੀਤ ਸਿੰਘ ਨੂੰ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ ਗਿਆ। ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਹਾਲੇ ਮਿਲਾਨ ਤੋਂ ਉਡਾਣ ਭਰਿਆਂ ਮਸਾਂ ਅੱਧਾ ਕੁ ਘੰਟਾ ਹੋਇਆ ਸੀ ਕਿ ਇਹ ਹੰਗਾਮਾ ਖੜ੍ਹਾ ਹੋ ਗਿਆ ਤੇ ਉਡਾਣ ਨੂੰ ਵਾਪਸ ਮਿਲਾਨ ਲਿਜਾਣਾ ਪਿਆ।


ਏਅਰ ਇੰਡੀਆ ਦੇ ਬੁਲਾਰੇ ਅਨੁਸਾਰ ਇਸ ਹਰਕਤ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ‘ਨੋ-ਫ਼ਲਾਈ ਲਿਸਟ` ਵਿੱਚ ਪਾਇਆ ਜਾ ਸਕਦਾ ਹੈ; ਜਿਸ ਦਾ ਮਤਲਬ ਇਹ ਹੈ ਕਿ ਉਹ ਦੋਬਾਰਾ ਘੱਟੋ-ਘੱਟ ਏਅਰ ਇੰਡੀਆ ਅਤੇ ਉਸ ਦੀਆਂ ਸਹਿਯੋਗੀ ਏਅਰਲਾਈਨਜ਼ ਦੀਆਂ ਉਡਾਣਾਂ ਰਾਹੀਂ ਯਾਤਰਾ ਨਹੀ਼ ਕਰ ਸਕੇਗਾ।


ਅਜਿਹੀ ਸੂਚੀ ਉਦੋਂ ਤੋਂ ਤਿਆਰ ਹੋਣ ਲੱਗੀ ਹੈ, ਜਦ ਤੋਂ ਕੁਝ ਯਾਤਰੀਆਂ ਵੱਲੋਂ ਬਿਨਾ ਮਤਲਬ ਹੰਗਾਮਾ ਖੜ੍ਹਾ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਲੱਗ ਪਿਆ ਸੀ। ਇਸ ਸੂਚੀ ਵਿੱਚ ਸਭ ਤੋਂ ਪਹਿਲਾ ਨਾਂਅ ਮੁੰਬਈ ਦੇ ਇੱਕ ਸਰਾਫ਼  (ਜਿਊਲਰ) ਬਿਰਜੂ ਕਿਸ਼ੋਰ ਸੈਲਾ ਦਾ ਆਉਂਦਾ ਹੈ, ਜਿਸ ਨੇ ਅਕਤੂਬਰ 2017 ਦੌਰਾਨ ਜੈੱਟ ਏਅਰਵੇਜ਼ ਦੀ ਉਡਾਣ ਵਿੱਚ ਹਵਾਈ ਜਹਾਜ਼ ਅਗ਼ਵਾ ਕਰਨ ਦਾ ਐਂਵੇਂ ਫੋਕਾ ਨਾਟਕ ਹੀ ਰਚਿਆ ਸੀ।


ਇਸ ਤੋਂ ਇਲਾਵਾ ਸਿ਼ਵ ਸੈਨਾ ਐੱਮਪੀ ਰਵਿੰਦਰ ਗਾਇਕਵਾੜ ਨੇ ਵੀ ਦਿੱਲੀ ਦੇ ਹਵਾਈ ਅੱਡੇ `ਤੇ ਕਥਿਤ ਤੌਰ ਉੱਤੇ ਏਅਰ ਇੰਡੀਆ ਦੇ ਇੱਕ ਸਟਾਫ਼ ਮੈਂਬਰ `ਤੇ ਹਮਲਾ ਕਰ ਦਿੱਤਾ ਸੀ। ਉਸ ਐੱਮਪੀ ਨੂੰ ਅੱਗੇ ਤੋਂ ਬਿਜ਼ਨੇਸ ਕਲਾਸ ਰਾਹੀਂ ਯਾਤਰਾ ਕਰਨ ਤੋਂ ਵਰਜ ਦਿੱਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ruckus in Air India flight has to return Milan