ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਈਬੇਰੀਆ 'ਚ ਠੰਢ ਨਾਲ ਜਮੀ ਨਦੀ 'ਚ ਡਿੱਗੀ ਬੱਸ, 19 ਵਿਅਕਤੀਆਂ ਦੀ ਮੌਤ

ਪੂਰਬੀ ਸਾਈਬੇਰੀਆ ਵਿੱਚ ਸਰਦੀ ਕਾਰਨ ਜੰਮ ਚੁੱਕੀ ਇੱਕ ਨਦੀ ਵਿੱਚ ਬੱਸ ਦੇ ਡਿੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ। ਰੂਸ ਦੀ ਖ਼ਬਰ ਏਜੰਸੀਆਂ ਨੇ ਆਫਤ ਸੇਵਾ ਮੰਤਰਾਲਾ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ (1 ਦਸੰਬਰ) ਨੂੰ ਹੋਈ ਦੁਰਘਟਨਾ ਵਿੱਚ 18 ਲੋਕ ਜ਼ਖ਼ਮੀ ਹੋ ਗਏ।
 

ਮੁਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸਾ ਮਾਸਕੋ ਤੋਂ ਲਗਭਗ 4900 ਕਿਲੋਮੀਟਰ ਪੂਰਬ ਵੱਲ ਕਯੁੰਗਾ ਨਦੀ ਵਿੱਚ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਹੋਇਆ। ਬੱਸ ਦੇ ਅਗਲੇ ਪਹੀਏ ਵਿੱਚ ਕੁਝ ਖ਼ਰਾਬੀ ਆਉਣ ਦੀ ਗੱਲ ਕਹੀ ਜਾ ਰਹੀ ਹੈ।

 

ਘਟਨਾ ਵਾਲੀ ਥਾਂ ਤੋਂ ਵੀਡਿਓ ਤੋਂ ਪਤਾ ਚੱਲਦਾ ਹੈ ਕਿ ਬਰਫ ਵਿੱਚ ਤਬਦੀਲ ਨਦੀ ਦੀ ਸਤਹ 'ਤੇ ਡਿੱਗਣ ਨਾਲ ਬੱਸ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia 19 killed as bus plunges onto frozen river in Siberia