ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਉਤਰ ਕੋਰੀਆ ਦੀ ਈਂਧਣ ਸਪਲਾਈ ਰੋਕਣ ਦੀ ਕੋਸ਼ਿਸ਼

ਅਮਰੀਕਾ ਨੇ ਉਤਰ ਕੋਰੀਆ ਦੀ ਈਂਧਣ ਸਪਲਾਈ ਰੋਕਣ ਦੀ ਕੋਸ਼ਿਸ਼

ਰੂਸ ਅਤੇ ਚੀਨ ਨੇ ਉਤਰ ਕੋਰੀਆ ਨੂੰ ਈਂਧਣ ਦੀ ਸਪਲਾਈ ਰੋਕਣ ਦੀ ਅਮਰੀਕਾ ਕੋਸ਼ਿਸ਼ ਅਸਫਲ ਕਰ ਦਿੱਤੀ। ਅਮਰੀਕਾ ਦਾ ਦੋਸ਼ ਹੈ ਕਿ ਉਤਰ ਕੋਰੀਆ 2019 ਦੀ ਈਧਣ ਸਪਲਾਈ ਦੀ ਆਪਣੀ ਸਾਲਾਨਾ ਸੀਮਾ ਪਾਰ ਚੁੱਕਿਆ ਹੈ।  ਅਧਿਕਾਰਤ ਸੂਰਤਾਂ ਅਨੁਸਾਰ ਰੂਸ ਅਤੇ ਚੀਨ ਨੇ ਕਿਹਾ ਕਿ ਅਮਰੀਕਾ ਦੀ ਅਪੀਲ ਦਾ ਅਧਿਐਨ ਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ। ਜਾਪਾਨ, ਫਰਾਂਸ ਅਤੇ ਜਰਮਨੀ ਸੰਯੁਕਤ ਰਾਸ਼ਟਰ ਦੇ 25 ਮੈਂਬਰ ਦੇਸ਼ਾਂ ਨੇ ਅਮਰੀਕੀ ਪ੍ਰਸਤਾਵ ਦਾ ਸਮਰਥਨ ਕੀਤਾ ਸੀ।

 

ਇਕ ਹਫਤਾ ਪਹਿਲਾਂ ਇਕ ਰਿਪੋਰਟ ਵਿਚ ਅਮਰੀਕਾ ਨੇ ਉਤਰ ਕੋਰੀਆ ਉਤੇ ਦੋਸ਼ ਲਗਾਇਆ ਸੀ ਕਿ ਉਹ ਕਿਸਤੀ ਤੋਂ ਕਿਸਤੀ ਬਦਲਣ ਰਾਹੀਂ ਈਂਧਣ ਆਯਾਤ ਕੀਤੀ ਸੰਯੁਕਤ ਰਾਸ਼ਟਰ ਨਾਲ ਤੈਅ ਸੀਮਾ ਦੀ ਉਲੰਘਣਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉਤਰ ਕੋਰੀਆ ਦੇ ਬੈਲੇਸਿਟਕ ਮਿਜ਼ਾਇਲ ਅਤੇ ਪ੍ਰਮਾਣੂ ਪ੍ਰੀਖਣ ਦੇ ਜਵਾਬ ਵਿਚ ਉਸ ਉਤੇ ਪਾਬੰਦੀ ਲਗਾਈ ਹੈ ਅਤੇ ਈਂਧਣ ਆਯਾਦ ਦੀ ਸੀਮਾ ਨਿਰਧਾਰਤ ਕਰਨਾ ਉਨ੍ਹਾਂ ਵਿਚੋਂ ਇਕ ਹੈ।

 

ਅਮਰੀਕਾ ਨੇ ਕਿਹਾ ਕਿ ਜਦੋਂ ਤੱਕ ਉਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਲਈ ਸਹਿਮਤ ਨਹੀਂ ਹੁੰਦਾ ਉਦੋਂ ਤੱਕ ਉਸ ਉਤੇ ਪਾਬੰਦੀਆਂ ਨਾਲ ‘ਜ਼ਿਆਦਾਤਰ’ ਦਬਾਅ ਬਣਿਆ ਰਹਿਣਾ ਚਾਹੀਦਾ। ਅਮਰੀਕਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਇਹ ਕਿਹੇ ਕਿ 5,00,000 ਬੈਰਲ ਦੀ ਸਾਲਾਨਾ ਸੀਮਾ ਪਾਰ ਕਰ ਲਈ ਗਈ ਹੈ ਨਾਲ ਹੀ ਸਾਰੇ ਦੇਸ਼ਾਂ ਨੂੰ ਈਂਧਣ ਸਪਲਾਈ ਨੂੰ ਰੋਕਣ ਦਾ ਆਦੇਸ਼ ਦੇਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia China block United States effort to halt North Korea fuel deliveries