ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸੀ ਫੌਜ 'ਚ ਦੁਨੀਆ ਦੀ ਪਹਿਲੀ ਹਾਈਪਰਸੋਨਿਕ ਮਿਜ਼ਾਈਲ ਸ਼ਾਮਿਲ

ਰੂਸ ਨੇ ਆਵਾਜ਼ ਦੀ ਗਤੀ ਤੋਂ 27 ਗੁਣਾ ਤੇਜ਼ ਅਵਨਗਾਰਡ ਹਾਈਪਰਸੋਨਿਸ ਮਿਜ਼ਾਈਲ ਨੂੰ ਆਪਣੀ ਫੌਜ 'ਚ ਸ਼ਾਮਿਲ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਲਿਨ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮਿਜ਼ਾਈਲ ਪ੍ਰਮਾਣੂ ਹਥਿਆਰ ਨਾਲ ਲੈਸ ਹੈ। ਇਹ ਆਵਾਜ਼ ਦੀ ਗਤੀ ਤੋਂ ਔਸਤ 27 ਗੁਣਾ ਤੇਜ਼ੀ ਨਾਲ ਉੱਡ ਸਕਦੀ ਹੈ।
 

ਪੁਤਿਨ ਮੁਤਾਬਿਕ ਇਸ ਮਿਜ਼ਾਈਲ ਦੀ ਤੇਜ਼ੀ ਕਾਰਨ ਕੋਈ ਵੀ ਸਿਸਟਮ ਇਸ ਤੋਂ ਬੱਚ ਨਹੀਂ ਸਕਦਾ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਮੁਤਾਬਿਕ 27 ਦਸੰਬਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਮਿਜ਼ਾਈਲ ਨੂੰ ਫੌਜ 'ਚ ਸ਼ਾਮਿਲ ਕੀਤਾ ਗਿਆ। ਹਾਲੇ ਇਸ ਮਿਜ਼ਾਈਲ ਨੂੰ ਕਿੱਥੇ ਤਾਇਨਾਤ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਗੁਪਤ ਰੱਖੀ ਗਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਯੂਰਾਲ ਦੇ ਪਹਾੜੀ ਇਲਾਕੇ 'ਚ ਤਾਇਨਾਤ ਕੀਤਾ ਜਾਵੇਗਾ।
 

ਹਾਈਪਰਸੋਨਿਕ ਮਿਜ਼ਾਈਲ ਆਵਾਜ਼ ਦੀ ਰਫਤਾਰ (1235 ਕਿਲੋਮੀਟਰ ਪ੍ਰਤੀ ਘੰਟਾ) ਤੋਂ ਘੱਟੋ-ਘੱਟ 5 ਗੁਣਾ ਤੇਜ਼ੀ ਨਾਲ ਉਡਾਨ ਭਰ ਸਕਦੀ ਹੈ। ਮਤਲਬ ਇਸ ਦੀ ਘੱਟੋ-ਘੱਟ ਰਫਤਾਰ 6174 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਹਾਈਪਰਸੋਨਿਕ ਮਿਜ਼ਾਈਲ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲ ਦੋਹਾਂ ਦੇ ਫੀਚਰਜ਼ ਨਾਲ ਲੈਸ ਹੁੰਦੀ ਹੈ। ਇਹ ਮਿਜ਼ਾਈਲ ਜ਼ਮੀਨ ਜਾਂ ਹਵਾ 'ਚ ਮੌਜੂਦ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਨੂੰ ਰੋਕਣਾ ਕਾਫੀ ਮੁਸ਼ਕਿਲ ਹੈ। ਨਾਲ ਹੀ ਤੇਜ਼ ਰਫਤਾਰ ਕਾਰਨ ਰਡਾਰ ਵੀ ਇਸ ਨੂੰ ਫੜ ਨਹੀਂ ਪਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia deploys first hypersonic missile