ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ’ਚ ਪੱਤਰਕਾਰਾਂ ਤੇ ਬਲੌਗਰਾਂ ਨੂੰ ‘ਵਿਦੇਸ਼ੀ ਏਜੰਟ’ ਐਲਾਨਣ ਲਈ ਕਾਨੂੰਨ ਪਾਸ

ਰੂਸ ’ਚ ਪੱਤਰਕਾਰਾਂ ਤੇ ਬਲੌਗਰਾਂ ਨੂੰ ‘ਵਿਦੇਸ਼ੀ ਏਜੰਟ’ ਐਲਾਨਣ ਲਈ ਕਾਨੂੰਨ ਪਾਸ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਅਜਿਹੇ ਵਿਵਾਦਗ੍ਰਸਤ ਕਾਨੂੰਨ ਉੱਤੇ ਹਸਤਾਖਰ ਕੀਤੇ ਹਨ, ਜਿਸ ਅਧੀਨ ਆਜ਼ਾਦ (ਫ਼੍ਰੀਲਾਂਸ) ਪੱਤਰਕਾਰਾਂ ਅਤੇ ਬਲੌਗਰਾਂ ਨੂੰ ‘ਵਿਦੇਸ਼ੀ ਏਜੰਟ’ ਐਲਾਨਿਆ ਜਾ ਸਕਦਾ ਹੈ। ਆਲੋਕਾਂ ਨੇ ਇਸ ਕਦਮ ਨੁੰ ਮੀਡੀਆ ਦੀ ਆਜ਼ਾਦੀ ਦੀ ਉਲੰਘਣਾ ਦੱਸਿਆ ਹੈ।

 

 

ਰੂਸ ਦੇ ਇਸ ਕਾਨੂੰਨ ਵਿੱਚ ਅਧਿਕਾਰੀਆਂ ਨੂੰ ਬ੍ਰਾਂਡ ਮੀਡੀਆ ਸੰਗਠਨਾਂ ਤੇ ਗ਼ੈਰ–ਸਰਕਾਰੀ ਸੰਗਠਨਾਂ ਨੂੰ ਵਿਦੇਸ਼ੀ ਏਜੰਟ ਐਲਾਨਣ ਦੀ ਤਾਕਤ ਮੁਹੱਈਆ ਕਰਵਾਈ ਗਈ ਹੈ।

 

 

ਰੂਸੀ ਸਰਕਾਰ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਇੱਕ ਦਸਤਾਵੇਜ਼ ਮੁਤਾਬਕ ਇਹ ਨਵਾਂ ਕਾਨੁੰਨ ਤੁਰੰਤ ਲਾਗੂ ਹੋ ਗਿਆ ਹੈ। ਵਿਦੇਸ਼ੀ ਏਜੰਟ ਉਨ੍ਹਾ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਸਿਆਸਤ ਵਿੱਚ ਸ਼ਾਮਲ ਹੁੰਦੇ ਹਨ ਤੇ ਵਿਦੇਸ਼ਾਂ ਤੋਂ ਧਨ ਹਾਸਲ ਕਰਦੇ ਹਨ। ਇਹ ਸਿੱਧ ਹੋਣ ਉੱਤੇ ਉਨ੍ਹਾਂ ਨੂੰ ਵਿਸਤ੍ਰਿਤ ਦਸਤਾਵੇਜ਼ ਸੌਂਪਣਾ ਹੋਵੇਗਾ ਜਾਂ ਜੁਰਮਾਨਾ ਭਰਨਾ ਹੋਵੇਗਾ।

 

 

ਐਮਨੈਸਟੀ ਇੰਟਰਨੈਸ਼ਨਲ ਅਤੇ ਰਿਪੋਰਟਰਜ਼ ਵਿਦਆਊਟ ਬਾਰਡਰਜ਼ ਸਮੇਤ ਨੌਂ ਮਨੁੱਖੀ ਅਧਿਕਾਰ NGOs ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਕਾਨੂੰਨ ਨਾ ਸਿਰਫ਼ ਪੱਤਰਕਾਰਾਂ ਤੱਕ ਸੀਮਤ ਹੈ, ਸਗੋਂ ਬਲੌਗਰਾਂ ਅਤੇ ਇੰਟਰਨੈੱਟ ਖਪਤਕਾਰਾਂ ਉੱਤੇ ਵੀ ਲਾਗੂ ਹੋਵੇਗਾ; ਜਿਨ੍ਹਾਂ ਨੂੰ ਮੀਡੀਆ ਆਊਟਲੈਟਸ ਤੋਂ ਸਕਾਲਰਸ਼ਿਪਸ, ਫ਼ੰਡਿੰਗ ਜਾਂ ਹੋਰ ਆਮਦਨ ਹੁੰਦੀ ਹੈ।

 

 

ਰੂਸ ਨੇ ਕਿਹਾ ਕਿ ਉਹ ਇਸ ਲਈ ਇਹ ਕਾਨੁੰਨ ਚਾਹੁੰਦਾ ਸੀ ਕਿ ਜੇ ਪੱਛਮੀ ਦੇਸ਼ਾਂ ਵਿੱਚ ਉਸ ਦੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਦੱਸਿਆ ਜਾਂਦਾ ਹੈ, ਤਾਂ ਉਹ ਵੀ ਬਦਲਾ ਲੈ ਸਕੇ।

 

 

ਰੂਸ ਨੇ ਵਾਰ 2017 ’ਚ ਇਹ ਕਾਨੂੰਨ ਪਾਸ ਕੀਤਾ ਸੀ, ਜਦੋਂ ਕ੍ਰੈਮਲਿਨ ਦੇ ਫ਼ੰਡ ਵਾਲੇ ਆਰਟੀ ਟੈਲੀਵਿਜ਼ਨ ਨੂੰ ਅਮਰੀਕਾ ਵਿੱਚ ਵਿਦੇਸ਼ੀ ਏਜੰਟ ਐਲਾਨਿਆ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia passes an act that can declare journalists and bloggers as Foreign Agents