ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸੀ ਰਾਸ਼ਟਰਪਤੀ ਪੁਤਿਨ ਨੇ ਇੰਝ ਕੀਤੇ ਆਈਸ–ਹਾਕੀ ’ਚ 8 ਗੋਲ਼

ਪੁਤਿਨ ਨੇ ਇੰਝ ਕੀਤੇ ਆਈਸ–ਹਾਕੀ ’ਚ 8 ਗੋਲ਼

1999 ’ਚ ਰੂਸ ਦੇ ਰਾਸ਼ਟਰਪਤੀ ਬਣੇ ਵਲਾਦੀਮੀਰ ਪੁਤਿਨ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਸੱਤਾ ਦੇ ਸਿਖ਼ਰ ’ਤੇ ਹਨ। ਜਾਸੂਸੀ ਨਾਵਲ ਪਸੰਦ ਕਰਨ ਵਾਲੇ ਪੁਤਿਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਆਪਣੇ ਦੇਸ਼ ਦੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ. ਲਈ ਕੰਮ ਕਰਦੇ ਸਨ।

 

 

ਸਵੇਰੇ ਛੇਤੀ ਉੱਠਣ ਤੇ ਤੈਰਾਕੀ ਦੇ ਸ਼ੌਕੀਨ ਪੁਤਿਨ ਉੱਤੇ ਸਾਲ 2011 ਦੌਰਾਨ ਇੱਕ ਕਾੱਮਿਕ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਨਾਂਅ ‘ਸੁਪਰ ਪੁਤਿਨ’ ਰੱਖਿਆ ਗਿਆ ਸੀ।

 

 

ਰੂਸੀ ਰਾਸ਼ਟਰਪਤੀ ਉਂਝ ਤਾਂ ਕਿਸੇ ਨਾ ਕਿਸੇ ਕਾਰਨ ਕਰ ਕੇ ਅਕਸਰ ਹੀ ਸੁਰਖ਼ੀਆਂ ਵਿੱਚ ਬਣੇ ਰਹਿੰਦੇ ਹਲ। ਇਸ ਵਾਰ ਉਹ ਆਈਸ ਹਾਕੀ ਨੂੰ ਲੈ ਕੇ ਮੀਡੀਆ ਵਿੱਚ ਛਾਏ ਹੋਏ ਹਨ। ਦਰਅਸਲ, ਆਈਸ ਹਾਕੀ ਦੇ ਇੱਕ ਪ੍ਰਦਰਸ਼ਨੀ ਮੈਚ ਵਿੱਚ ਸਕੇਟਿੰਗ ਕਰਦੇ ਸਮੇਂ ਤਿਲਕ ਕੇ ਡਿੱਗ ਪਏ ਸਨ। 66 ਸਾਲਾ ਸ੍ਰੀ ਪੁਤਿਨ ਕਿਸੇ ਦੇ ਟਕਰਾਉਣ ਨਾਲ ਬਰਫ਼ ਉੱਤੇ ਡਿੱਗ ਪਏ ਸਨ।

 

 

ਡਿੱਗਣ ਦੇ ਬਾਵਜੁਦ ਸ੍ਰੀ ਪੁਤਿਨ ਆਪਣੇ ਪ੍ਰਸ਼ੰਸਕਾਂ ਵੱਲ ਵੇਖ ਕੇ ਹੱਥ ਹਿਲਾਉਂਦੇ ਰਹੇ। ਉਨ੍ਹਾਂ ਦੇ ਪਿੱਛੇ ਚੱਲ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਡਿੱਗਣ ਤੋਂ ਬਚਾ ਨਾ ਸਕਿਆ।

 

 

ਡਿੱਗਣ ਤੋਂ ਬਾਅਦ ਪੁਤਿਨ ਤੁਰੰਤ ਉੱਠੇ ਤੇ ਦੋਬਾਰਾ ਸਕੇਟਿੰਗ ਕਰਨ ਲੱਗੇ। ਰੂਸ ਵਿੱਚ ਇਹ ਇੱਕ ਰਵਾਇਤ ਜਿਹੀ ਬਣ ਗਈ ਹੈ ਕਿ ਰਾਸ਼ਟਰਪਤੀ ਪੁਤਿਨ ਹਾਕੀ ਦੇ ਇੱਕ ਪ੍ਰਦਰਸ਼ਨੀ ਮੈਚ ਵਿੱਚ ਜ਼ਰੂਰ ਸ਼ਾਮਲ ਹੁੰਦੇ ਹਨ।

 

 

ਇਸ ਵਰ੍ਹੇ ਰਾਸ਼ਟਰਪਤੀ ਪੁਤਿਨ ਨੇ ਆਈਸ ਹਾਕੀ ਮੈਚ ਵਿੱਚ 8 ਗੋਲ਼ ਕੀਤੇ। ਉਨ੍ਹਾਂ ਨੂੰ ਇਸ ਖੇਡ ਵਿੱਚ ਸ਼ਾਮਲ ਹੋਣਾ ਬਹੁਤ ਚੰਗਾ ਲੱਗਦਾ ਹੈ। 18 ਸਾਲਾਂ ਦੀ ਉਮਰ ਵਿੱਚ ਜੂਡੋ ਵਿੱਚ ਬਲੈਕ ਬੈਲਟ ਹਾਸਲ ਕਰ ਚੁੱਕੇ ਪੁਤਿਨ ਆਈਸ ਹਾਕੀ ਦੇ ਬਹੁਤ ਸ਼ੌਕੀਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russian President Putin did 8 goals in Ice Hockey