ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭਾਰਤ ਆਉਣਗੇ ਅੱਜ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅੱਜ ਦੋ ਦਿਨ ਦੇ ਦੌਰੇ 'ਤੇ ਭਾਰਤ ਆ ਰਹੇ ਹਨ। 4 ਤੇ 5 ਅਕਤੂਬਰ ਨੂੰ ਉਹ ਭਾਰਤ ਦੀ ਅਧਿਕਾਰਕ ਯਾਤਰਾ ਕਰਨਗੇ। ਦੋਵੇਂ ਦੇਸ਼ 19ਵੇਂ ਸਾਲਾਨਾ ਦੁਪੱਖੀ ਸੰਮੇਲਨ 'ਚ ਹਿੱਸਾ ਲੈਣਗੇ। ਉੱਥੇ ਹੀ ਅਮਰੀਕਾ ਦੇ ਸਖਤ ਇਤਰਾਜ਼ ਦੇ ਬਾਵਜੂਦ ਭਾਰਤ ਅੱਜ ਰੂਸ ਕੋਲੋਂ ਐਸ-400 ਰੱਖਿਆ ਪ੍ਰਣਾਲੀ ਖਰੀਦਣ ਲਈ ਕਰਾਰ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਅਮਰੀਕਾ ਭਾਰਤ 'ਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

 

ਰੂਸ ਨਾਲ ਬੇਹੱਦ ਅਹਿਮ ਸੁਰੱਖਿਆ ਪ੍ਰਣਾਲੀ ਮਜ਼ਬੂਤ ਕਰਨ ਨੂੰ ਲੈ ਕੇ ਭਾਰਤ ਐਸ-400 ਹਵਾਈ ਸੁਰੱਖਿਆ ਪ੍ਰਣਾਲੀ ਸਮਝੌਤੇ ਤੋਂ ਇਲਾਵਾ ਦੋਨਾਂ ਦੇਸ਼ਾਂ ਵਿਚਾਲੇ ਰਣਨੀਤੀਕ ਸਬੰਧਾਂ ਦੀ ਮਜ਼ਬੂਤੀ ਨੂੰ ਲੈ ਕੇ ਅਹਿਮ ਗੱਲਬਾਤ ਹੋਵੇਗੀ।

 

ਭਾਰਤ ਅਤੇ ਰੂਸ ਦੀ ਅੱਜ ਹੋਣ ਵਾਲੀ ਇਸ ਵੱਡੀ ਮੁਲਾਕਾਤ ਤੇ ਅੱਜ ਦੁਨੀਆ ਭਰ ਦੀ ਨਜ਼ਰਾਂ ਟਿਕੀਆਂ ਹਨ। ਪੁਤਿਨ ਆਪਣੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ 19ਵੇਂ ਭਾਰਤ-ਰੂਸ ਸਿਖਰ ਸੰਮੇਲਨ ਚ ਹਿੱਸਾ ਲੈਣਗੇ। ਦੋਵੇਂ ਨੇਤਾ ਕੱਚੇ ਤੇਲ ਦੀ ਸਥਿਤੀ, ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਚਰਚਾ ਕਰਨਗੇ।

 

ਰੂਸ ਦੇ ਅਧਿਕਾਰੀ ਮੁਤਾਬਕ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲਾ ਐਸ-400 ਹਵਾਈ ਸੁਰੱਖਿਆ ਪ੍ਰਣਾਲੀ ਸਮਝੌਤਾ ਲਗਭਗ 5 ਅਰਬ ਰੁਪਏ ਤੋਂ ਵੱਧ ਮੁੱਲ ਦਾ ਹੋਵੇਗਾ।

 

ਦੱਸਣਯੋਗ ਹੈ ਕਿ ਇਸ ਖਰੀਦ ਨਾਲ ਅਮਰੀਕਾ ਦੇ ਕਾਊਂਟਰਿੰਗ ਅਮਰੀਕਾ ਐਡਵਾਰਸਰੀਜ਼ ਥਰੂ ਸੈਂਕਸ਼ਲ ਐਕਟ ਸੀਏਏਟੀਐਸਏ ਦੀ ਉਲੰਘਣਾ ਹੋਵੇਗੀ ਹਾਲਾਂਕਿ ਭਾਰਤ ਨੂੰ ਇਸ ਪਾਬੰਦੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russian President Vladimir Putin will visit India today