ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ਦੀ ਪਹਿਲੀ ਉਡਾਨ ਤੋਂ ਲਿਆਂਦੇ ਜਾਣਗੇ ਵਾਇਰਸ ਸ਼ੱਕੀ ਭਾਰਤੀਆਂ ਦੇ ਨਮੂਨੇ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਵਾਪਸ ਲਿਆਉਣ ਲਈ ਸਰਕਾਰ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਇਰਾਨ ਤੋਂ ਪਹਿਲੀ ਉਡਾਣ ਰਾਹੀਂ ਕੋਰੋਨਾ ਵਾਇਰਸ ਦੇ ਸ਼ੱਕੀ ਰੂਪ ਨਾਲ ਪੀੜਤ 300 ਭਾਰਤੀਆਂ ਦੇ ਨਮੂਨੇ ਲਿਆਂਦੇ ਜਾਣਗੇ। ਜਹਾਜ਼ ਦੇ ਅੱਜ ਰਾਤ ਪਹੁੰਚਣ ਦੀ ਉਮੀਦ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਰਾਨ ਦੀ ਏਅਰਲਾਇਨ ਉਡਾਣ ਦਾ ਸੰਚਾਲਨ ਕਰੇਗੀ ਅਤੇ ਵਾਪਸੀ ਵਿੱਚ ਇਰਾਨੀ ਨਾਗਰਿਕਾਂ ਨੂੰ ਲੈ ਜਾਵੇਗੀ।

 

ਦੁਨੀਆ ਲਈ ਇੱਕ ਵੱਡੀ ਸਮੱਸਿਆ ਬਣੇ ਕੋਰੋਨਾ ਵਾਇਰਸ ਨੇ ਇਰਾਨ ਵਿੱਚ ਵੀ ਹੁਣ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਥੇ 21 ਲੋਕ (11 ਭਾਰਤੀ) ਵੀ ਫਸੇ ਹੋਏ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਾਂਡ ਦੇ ਇੱਕ ਅਪਾਰਟਮੈਂਟ ਵਿੱਚ ਬੰਦ ਕਰ ਲਿਆ ਹੈ। ਮੰਗਲਵਾਰ ਨੂੰ, ਇਨ੍ਹਾਂ ਵਿੱਚੋਂ ਇੱਕ ਸੱਤਿਆਤਨ ਬੈਨਰਜੀ ਨੇ ਦੋਸਤਾਂ ਨਾਲ ਵੀਡੀਓ ਸਾਂਝੀ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ।

 

ਵੀਡੀਓ ਸੰਦੇਸ਼ ਵਿੱਚ ਬੈਨਰਜੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਇੱਥੇ ਇਸ ਅਪਾਰਟਮੈਂਟ ਵਿੱਚ 21 ਲੋਕ ਹਨ ਜੋ ਇਕੋ ਕੰਪਨੀ ਵਿੱਚ ਕੰਮ ਕਰਦੇ ਹਨ। ਸਾਡੇ ਵਿਚੋਂ 11 ਭਾਰਤੀ ਹਨ, ਅਸੀਂ ਬਹੁਤ ਘਬਰਾਏ ਹੋਏ ਹਾਂ। ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਕੋਰੋਨਾ ਵਾਇਰਸ ਫੈਲ ਗਿਆ ਹੈ। ਸਾਡੇ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਮਰ ਚੁੱਕੇ ਹਨ। 

 

ਅਪਾਰਟਮੈਂਟ ਵਿੱਚ ਬਾਕੀ ਲੋਕ ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਦੇ ਹਨ। ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਨਾਲ ਕੀ ਵਾਪਰੇਗਾ। ਅਸੀਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨ ਲਈ ਬੇਨਤੀ ਕਰਦੇ ਹਾਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samples of Indians suspected of corona virus to be brought from Irans first flight