ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਏਈ ’ਚ 200 ਭਾਰਤੀ ਮਜ਼ਦੂਰਾਂ ਨੂੰ ਛੇਤੀ ਮਿਲੇਗਾ ਵੇਤਨ ਦਾ ਬਕਾਇਆ

ਯੂਏਈ ’ਚ 200 ਭਾਰਤੀ ਮਜ਼ਦੂਰਾਂ ਨੂੰ ਛੇਤੀ ਮਿਲੇਗਾ ਵੇਤਨ ਦਾ ਬਕਾਇਆ

ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਕਰੀਬ ਇਕ ਮਹੀਨੇ ਤੋਂ ਬੁਨਿਆਦੀ ਸਹੂਲਤਾਵਾਂ ਤੋਂ ਵਾਂਝੇ ਲਗਭਗ 200 ਭਾਰਤੀ ਮਜ਼ਦੂਰਾਂ ਨੂੰ ਛੇਤੀ ਹੀ ਉਨ੍ਹਾਂ ਦਾ ਬਕਾਇਆ ਵੇਤਨ ਮਿਲਣ ਵਾਲਾ ਹੈ। ਆਬੁਧਾਬੀ ਸਥਿਤ ਭਾਰਤੀ ਦੂਤਾਵਾਸ ਦੀ ਪ੍ਰਥਮ ਸਕੱਤਰ (ਸਾਮੁਦਾਇਕ ਮਾਮਲੇ) ਪੂਜਾ ਵਨੇਰਕਰ ਨੇ ਕਿਹਾ ਕਿ ਅਲ ਵਸੀਤਾ ਏਮੀਰੇਟਸ ਕੈਟਰਿੰਗ ਸਰਵਿਸੇਸ ਦਾ ਮਾਮਲਾ ਛੇਤੀ ਹੀ ਸੁਲਝਿਆ ਜਾਵੇਗਾ। ਉਮੀਦ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਕਾਇਆ ਵੇਤਨ, ਏਅਰ ਟਿਕਟ ਅਤੇ ਰੱਦ ਕੀਤੇ ਗਏ ਵੀਜਾ ਅਗਲੇ ਹਫਤੇ ਤੱਕ ਮਿਲ ਜਾਵੇਗਾ।

 

ਖਲੀਲ ਟਾਈਮਜ਼ ਨੇ ਇਕ ਰਿਪੋਰਟ ਵਿਚ ਕਿਹਾ ਕਿ ਭਾਰਤੀ ਵਰਕਰਾਂ ਤੋਂ ਇਲਾਵਾ ਉਥੇ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਫਿਲੀਪੀਸ ਅਤੇ ਮਿਸਰ ਦੇ ਵੀ ਵਰਕਰ ਹਨ। ਇਕ ਭਾਰਤੀ ਵਰਕਰ ਨੇ ਕਿਹਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਸੁਣ ਰਹੇ ਹਾਂ ਕਿ ਚੀਜਾਂ ਠੀਕ ਹੋ ਜਾਣਗੀਆਂ। ਬਿਨਾਂ ਭੋਜਨ ਅਤੇ ਘਰ ਵਿਚ ਪੈਸੇ ਭੇਜੇ ਬਿਨਾਂ ਅਸੀਂ ਕਿਸ ਮਾਨਸਿਕ ਤਣਾਅ ਵਿਚੋਂ ਲੰਘ ਰਹੇ ਹਾਂ, ਉਹ ਵਰਨਣਯੋਗ ਹੈ।

 

ਕੇਰਲ ਤੋਂ ਇਕ ਹੋਰ ਵਰਕਰ ਨੇ ਖਲੀਜ ਟਾਈਮਜ਼ ਨੂੰ ਕਿਹਾ ਕਿ ਅਸੀਂ ਸਾਰੇ ਪ੍ਰੇਸ਼ਾਨ ਸੀ, ਕਿਉਂਕਿ ਓਣਮ ਆਉਣ ਵਾਲਾ ਹੈ ਅਸੀਂ ਆਪਣੇ ਘਰਾਂ ਵਿਚ ਪੈਸੇ ਨਹੀਂ ਭੇਜੇ ਹਨ। ਇਸ ਖਬਰ ਨੇ ਸਾਡੇ ਪਰਵ ਨੂੰ ਹੋਰ ਵਿਸ਼ੇਸ਼ ਬਣਾ ਦਿੱਤਾ ਹੈ। ਅਸੀਂ ਇੱਥੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ  ਫਸੇ ਹੋਏ ਸੀ ਅਤੇ ਅਸੀਂ ਛੇਤੀ ਹੀ ਆਪਣੇ ਘਰ ਜਾ ਸਕਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samyukt arab amirat UAE mein Bhartiya karmiyon ko Milega Bakaya vetan