ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਚਲਾਉਣ `ਤੇ ਰੋਕ ਖ਼ਤਮ, ਸਊਦੀ ਔਰਤਾਂ `ਚ ਖ਼ੁਸ਼ੀ ਦੀ ਲਹਿਰ

ਕਾਰ ਚਲਾਉਣ `ਤੇ ਰੋਕ ਖ਼ਤਮ, ਸਊਦੀ ਔਰਤਾਂ `ਚ ਖ਼ੁਸ਼ੀ ਦੀ ਲਹਿਰ

ਸਊਦੀ ਅਰਬ ਦੀਆਂ ਔਰਤਾਂ ਐਤਵਾਰ ਨੂੰ ਡਾਢੀਆਂ ਖ਼ੁਸ਼ ਸਨ ਕਿਉਂਕਿ ਉਨ੍ਹਾਂ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਖ਼ੁਦ ਆਪਣੀ ਕਾਰ ਚਲਾਉਣ ਦਾ ਮੌਕਾ ਮਿਲ ਰਿਹਾ ਸੀ। ਸਊਦੀ ਅਰਬ ਦੀ ਸਲਤਨਤ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਔਰਤਾਂ ਦੇ ਕਾਰ ਚਲਾਉਣ `ਤੇ ਲਾਈ ਪਾਬੰਦੀ ਹਟਾ ਦਿੱਤੀ। ਇਸ ਵੇਲੇ ਦੁਨੀਆ `ਚ ਸਿਰਫ਼ ਇਸੇ ਦੇਸ਼ ਵਿੱਚ ਹੀ ਅਜਿਹੀ ਪਾਬੰਦੀ ਲਾਗੂ ਸੀ ਪਰ ਹੁਣ ਉਹ ਵੀ ਖ਼ਤਮ ਹੋ ਗਈ ਹੈ।

ਪਰ ਇਸ ਦੇ ਨਾਲ ਹੀ ਹੁਣ ਤੱਕ ਜਿਹੜੀਆਂ ਔਰਤਾਂ ਇਸ ਪਾਬੰਦੀ ਦਾ ਵਿਰੋਧ ਕਰ ਰਹੀਆਂ ਸਨ, ਉਨ੍ਹਾਂ ਖਿ਼ਲਾਫ਼ ਕੀਤੀ ਗਈ ਸਖ਼ਤ ਕਾਰਵਾਈ ਵੀ ਨਾਲੋ-ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸਨਿੱਚਰਵਾਰ ਦੀ ਅੱਧੀ ਰਾਤ ਨੂੰ ਜਿਵੇਂ ਹੀ 12 ਵੱਜੇ ਅਤੇ ਰਸਮੀ ਤੌਰ `ਤੇ ਐਤਵਾਰ ਦਾ ਦਿਨ ਚੜ੍ਹ ਗਿਆ, ਵੱਡੀ ਗਿਣਤੀ ਵਿੱਚ ਔਰਤਾਂ ਨੇ ਆਪਣੀਆਂ ਕਾਰਾਂ ਰਿਆਧ ਦੀਆਂ ਸੜਕਾਂ `ਤੇ ਕੱਢ ਲਈਆਂ ਅਤੇ ਹਰ ਪਾਸੇ ਰੌਣਕਾਂ ਲੱਗ ਗਈਆਂ। ਹਰ ਕੋਈ ਉਨ੍ਹਾਂ ਦੀ ਕਾਰ ਰੋਕ ਕੇ ਉਨ੍ਹਾਂ ਨੂੰ ਮੁਬਾਰਕਾਂ ਦੇ ਰਿਹਾ ਸੀ। ਹਰੇਕ ਔਰਤ ਨੇ ਖ਼ੁਦ ਨੂੰ ਬਿਲਕੁਲ ਹਲਕੀ ਫੁੱਲ ਵਰਗੀ ਤੇ ਆਜ਼ਾਦ ਮਹਿਸੂਸ ਕੀਤਾ।

ਔਰਤਾਂ ਦੇ ਵਾਹਨ ਚਲਾਉਣ `ਤੇ ਪਾਬੰਦੀ ਦਮਨ ਦਾ ਹੀ ਇੱਕ ਸੰਕੇਤ ਸੀ। ਇਹ ਪਾਬੰਦੀ ਹਟਣ ਨਾਲ ਲੱਖਾਂ ਔਰਤਾਂ ਨੇ ਸੁੱਖ ਦਾ ਸਾਹ ਲਿਆ ਹੈ। ਸੋਸ਼ਲ ਮੀਡੀਆ `ਤੇ ਹਰ ਪਾਸੇ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੜਕਾਂ `ਤੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arab ends ban on women driving