ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾੜੀ 'ਚ ਤਣਾਅ ਨੂੰ ਲੈ ਕੇ ਸਾਊਦੀ ਅਰਬ ਬੈਚੇਨ, ਅਰਬ ਲੀਗ ਦੀ ਬੈਠਕ ਬੁਲਾਈ

ਸਾਊਦੀ ਅਰਬ ਨੇ ਖਾੜੀ ਵਿੱਚ ਵਧਦੇ ਤਣਾਅ ਉੱਤੇ ਚਰਚਾ ਕਰਨ ਲਈ ਖੇਤਰੀ ਖਾੜੀ ਸਹਿਯੋਗ ਪਰਿਸ਼ਦ ਅਤੇ ਅਰਬ ਲੀਗ ਦੀ ਤੁਰੰਤ ਬੈਠਕ ਬੁਲਾਈ ਹੈ।

 

ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਸ਼ਾਹ ਸਲਮਾਨ ਨੇ ਖਾੜੀ ਨੇਤਾਵਾਂ ਅਤੇ ਅਰਬ ਦੇਸ਼ਾਂ ਨੂੰ ਖੇਤਰ ਵਿੱਚ ਹਾਲ ਦੇ ਹਮਲਿਆਂ ਅਤੇ ਉਨ੍ਹਾਂ ਦੇ ਨਤੀਜਿਆਂ ਉੱਤੇ ਚਰਚਾ ਕਰਨ ਲਈ 30 ਮਈ ਨੂੰ ਮੱਕਾ ਵਿੱਚ ਐਮਰਜੈਂਸੀ ਮੀਟਿੰਗ ਵਿੱਚ ਬੁਲਾਇਆ ਹੈ।

 

ਇਰਾਨ ਨੇ ਕਥਿਤ ਖ਼ਤਰਿਆਂ ਉੱਤੇ ਅਮਰੀਕਾ ਵੱਲੋਂ ਇੱਕ ਏਅਰਕਰਾਫ਼ਟ ਅਤੇ ਬੰਬ ਸੁੱਟਣ ਵਾਲਾ ਏਅਰਕਰਾਫ਼ਟ ਤੈਨਾਤ ਕਰਨ ਦੇ ਨਾਲ ਹੀ ਖਾੜੀ ਵਿੱਚ ਤਣਾਅ ਵੱਧ ਗਿਆ ਹੈ।

 

ਜ਼ਿਕਰਯੋਗ ਹੈ ਕਿ ਫੁਜੈਰਾ ਵਿੱਚ ਐਤਵਾਰ ਨੂੰ ਭੇਤਭਰੇ ਹਮਲਿਆਂ ਵਿੱਚ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ ਸਣੇ ਚਾਰ ਜਹਾਜ਼ਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।

 

ਉਥੇ, ਦੂਜੇ ਪਾਸੇ ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਨੇ ਮੁੱਖ ਵਿਰੋਧੀ ਇਰਾਨ ਨਾਲ ਤਣਾਅ ਵਧਣ ਦੇ ਵਿਚਕਾਰ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੁੱਧ ਨਹੀਂ ਚਾਹੁੰਦਾ ਪਰ ਆਪਣੀ ਰੱਖਿਆ ਕਰੇਗਾ।

 

ਸਾਊਦੀ ਅਰਬ ਦੇ ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਅਦੇਲ ਅਲ ਜੁਬੇਰ ਨੇ ਐਤਵਾਰ 19 ਮਈ ਨੂੰ ਸਵੇਰੇ ਇਹ ਬਿਆਨ ਦਿੱਤਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਹਫ਼ਤੇ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਤੱਟ ਉੱਤੇ ਤੇਲ ਦੇ ਚਾਰ ਟੈਂਕਰਾਂ ਨੂੰ ਕਥਿਤ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ ਅਤੇ ਇਰਾਨ ਸਮਰੱਥਕ ਯਮਨ ਦੇ ਬਾਗ਼ੀਆਂ ਨੇ ਸਾਊਦੀ ਅਰਬ ਦੀ ਤੇਲ ਦੀ ਪਾਈਪਲਾਈਨ ਉੱਤੇ ਡ੍ਰੋਨ ਹਮਲੇ ਦਾ ਦਾਅਵਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia calls urgent Gulf Arab League meetings over tensions