ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਨਾਬਾਲਿਗਾਂ ਦੁਆਰਾ ਕੀਤੇ ਗਏ ਜੁਰਮਾਂ ਲਈ ਮੌਤ ਦੀ ਸਜ਼ਾ ਦੇ ਕਾਨੂੰਨ ਨੂੰ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਫੈਸਲੇ ਤੋਂ ਪਹਿਲਾਂ ਇਕ ਹੋਰ ਫ਼ੈਸਲੇ ਚ ਜੱਜਾਂ ਵਲੋਂ ਕੌੜੇ ਮਾਰਨ ਦੀ ਸਜ਼ਾ ਦੇਣ ਦੀ ਪ੍ਰਥਾ ਨੂੰ ਖਤਮ ਕਰਨ ਦੀ ਬਜਾਏ ਕੈਦ, ਜੁਰਮਾਨਾ ਜਾਂ ਕਮਿਊਨਿਟੀ ਸੇਵਾ ਦਾ ਕਾਨੂੰਨ ਲਾਗੂ ਕਰਨ ਦਾ ਹੁਕਮ ਵੀ ਦਿੱਤਾ ਗਿਆ। ਇਸਦੇ ਨਾਲ ਹੀ ਸ਼ਾਸਨ ਚ ਸਭ ਤੋਂ ਵਿਵਾਦਿਤ ਸਜ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ।
ਇਨ੍ਹਾਂ ਫੈਸਲਿਆਂ ਵਿੱਚ ਸ਼ਾਹ ਸਲਮਾਨ ਦੇ ਬੇਟੇ ਦਾ ਹੋ ਸਕਦੈ ਹੱਥ
ਮੰਨਿਆ ਜਾਂਦਾ ਹੈ ਕਿ ਇਨ੍ਹਾਂ ਫੈਸਲਿਆਂ ਪਿੱਛੇ ਸ਼ਾਹ ਸਲਮਾਨ ਦੇ ਬੇਟੇ ਅਤੇ ਉੱਤਰਾਧਿਕਾਰੀ ਯੁਵਰਾਜ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਲ ਸਲਮਾਨ ਹਨ। ਦੇਸ਼ ਕਈ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਢਿੱਲ ਦੇ ਰਹੇ ਹਨ ਜਦਕਿ ਇਸਲਾਮੀ ਕਾਨੂੰਨ ਦੀ ਅਤਿ ਕੱਟੜਪੰਥੀ ਵਿਆਖਿਆਵਾਂ ਤੋਂ ਆਪਣੇ ਆਪ ਨੂੰ ਦੂਰ ਕਰ ਰਹੇ ਹਨ।
ਹਾਲਾਂਕਿ ਦੇਸ਼ ਚ ਅਜੇ ਵੀ ਬਹੁਤ ਸਾਰੇ ਲੋਕ ਇਸਲਾਮੀ ਕਾਨੂੰਨ ਦੀ ਪਾਲਣਾ ਕਰਦੇ ਹਨ। ਯੁਵਰਾਜ ਬਿਨ ਸਲਮਾਨ ਦਾ ਟੀਚਾ ਦੇਸ਼ ਦਾ ਆਧੁਨਿਕੀਕਰਨ, ਵਿਦੇਸ਼ੀ ਨਿਵੇਸ਼ ਨੂੰ ਦੇਸ਼ ਚ ਲਿਆਉਣਾ ਅਤੇ ਵਿਸ਼ਵ ਪੱਧਰ 'ਤੇ ਸਾਊਦੀ ਅਰਬ ਦੀ ਭਰੋਸੇਯੋਗਤਾ ਵਧਾਉਣਾ ਹੈ।
ਸ਼ਾਹ ਸਲਮਾਨ ਦੇ ਨਵੇਂ ਸ਼ਾਹੀ ਆਦੇਸ਼ ਨਾਲ ਦੇਸ਼ ਦੇ ਘੱਟੋ ਘੱਟ ਛੇ ਲੋਕਾਂ ਦੀ ਜਾਨ ਬਚਾਈ ਜਾਏਗੀ। ਇਹ ਸਾਰੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਹਨ ਜਿਨ੍ਹਾਂ ਨੇ ਕਥਿਤ ਤੌਰ 'ਤੇ 18 ਸਾਲ ਤੋਂ ਘੱਟ ਉਮਰ ਦੇ ਅਪਰਾਧ ਕੀਤੇ ਹਨ।