ਸਾਊਦੀ ਅਰਬ ਦੇ ਕਤੀਫ ਸੂਬੇ ਵਿਚ 'ਅੱਤਵਾਦੀ ਗਰੋਹ' ਦੇ ਅੱਠ ਮੈਂਬਰ ਸੁਰੱਖਿਆ ਓਪਰੇਸ਼ਨ ਵਿਚ ਮਾਰੇ ਗਏ। ਸੂਬਾਈ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਰਾਜ ਸੁਰੱਖਿਆ ਦੇ ਇੱਕ ਬੁਲਾਰੇ ਅਨੁਸਾਰ, ਹਾਲ ਹੀ ਵਿੱਚ ਬਣਿਆ ਅੱਤਵਾਦੀ ਸੈੱਲ ਮਹੱਤਵਪੂਰਨ ਸੰਸਥਾਵਾਂ ਅਤੇ ਸੁਰੱਖਿਆ ਸਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਸਾਊਦੀ ਪ੍ਰੈਸ ਏਜੰਸੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਸ਼ਨੀਵਾਰ (11 ਮਈ) ਨੂੰ ਕਾਤਿਫ ਦੇ ਤਰਾਓਟ ਸ਼ਹਿਰ ਦੇ ਸਨਾਬਿਸ ਵਿੱਚ ਇਕ ਅਪਾਰਟਮੈਂਟ ਵਿੱਚ ਅੱਤਵਾਦੀ ਸੈੱਲ ਦਾ ਪਰਦਾਫ਼ਾਸ਼ ਕੀਤਾ। ਸੁਰੱਖਿਆ ਬਲਾਂ ਨੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਸ਼ੱਕੀ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਨੂੰ ਕਿਹਾ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੇਤਾਵਨੀ ਦੀ ਅਣਦੇਖੀ ਕਰਦਿਆਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਹੋਈ ਗੋਲੀਬਾਰੀ ਵਿਚ ਜਥੇਬੰਦੀ ਦੇ ਸਾਰੇ ਅੱਠ ਮੈਂਬਰ ਮਾਰੇ ਗਏ। ਓਪਰੇਸ਼ਨ ਵਿਚ ਕੋਈ ਵੀ ਨਾਗਰਿਕ ਜਾਂ ਸੁਰੱਖਿਆ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ
ਸਾਊਦੀ ਪ੍ਰੈਸ ਏਜੰਸੀ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਹਾਲ ਹੀ ਵਿੱਚ ਗਠਤ ਸੈੱਲ ਦੇਸ਼ ਦੀ ਸੁਰੱਖਿਆ ਵਿਰੁੱਧ "ਅੱਤਵਾਦੀ" ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਤੋਂ ਬਾਅਦ ਕੀਤੀ ਗਈ ਕਾਰਵਾਈ' ਚ ਇਹ ਅੱਤਵਾਦੀ ਮਾਰੇ ਗਏ।
ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਸਮਰਪਣ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਸੁਰੱਖਿਆ ਫੋਰਸਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਹਿੰਮ 'ਚ ਕੋਈ ਨਾਗਰਿਕ ਜਾਂ ਸੁਰੱਖਿਆ ਕਰਮਚਾਰੀ ਨਹੀਂ ਮਾਰਿਆ ਗਿਆ।