ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਅਰਬ ਨੇ ਸਕੀਮਾਂ ਬਣਾਉਣ ’ਚ ਰੁੱਝੇ 8 ਅੱਤਵਾਦੀ ਮਾਰੇ

ਸਾਊਦੀ ਅਰਬ ਦੇ ਕਤੀਫ ਸੂਬੇ ਚ ਅੱਤਵਾਦੀ ਗਰੁੱਪ ਦੇ 8 ਅੱਤਵਾਦੀ ਸੁਰੱਖਿਆ ਆਪ੍ਰੇਸ਼ਨ ਦੌਰਾਨ ਮਾਰੇ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਸੁਰੱਖਿਆ ਦੇ ਇਕ ਬੁਲਾਰੇ ਮੁਤਾਬਕ ਹੁਣੇ ਜਿਹੇ ਬਣਿਆ ਅੱਤਵਾਦੀ ਸੈਲ ਮਹੱਤਵਪੂਰਨ ਸੰਸਥਾਨਾਂ ਅਤੇ ਸੁਰੱਖਿਆ ਸਥਾਨਾਂ ਨੂੰ ਨਿਸ਼ਾਨਾ ਦੱਸਣ ਵਾਲੇ ਅੱਤਵਾਦੀ ਮਿਸ਼ਨ ਨੂੰ ਅੰਜਾਮ ਦੇਣ ਦੀ ਸਕੀਮ ਬਣਾ ਬਣਾ ਰਹੇ ਸਨ।

 

ਸਾਊਦੀ ਪ੍ਰੈਸ ਏਜੰਸੀਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਸ਼ਨਿੱਚਰਵਾਰ 11 ਮਈ ਨੂੰ ਕਾਤਿਫ ਦੇ ਤਰਾਊਟ ਸ਼ਹਿਰ ਦੇ ਸਨਾਬਿਸ ਚ ਇਕ ਅਪਾਰਟਮੈਂਟ ਚ ਅੱਤਵਾਦੀ ਸੈਲ ਦਾ ਪਰਦਾਫਾਸ਼ ਕੀਤਾ। ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਅੱਤਵਾਦ ਨਾਲ ਸਬੰਧੀ ਸ਼ੱਕੀਆਂ ਨੂੰ ਆਤਮ ਸਮਰਪਣ ਕਰਨ ਨੂੰ ਕਿਹਾ।

 

ਰਿਪੋਰਟ ਚ ਕਿਹਾ ਗਿਆ ਕਿ ਚੇਤਾਵਨੀ ਨੂੰ ਅਣਗੋਲਿਆਂ ਕਰਦਿਆਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਦੋਨੋਾਂ ਪਾਸਿਓ ਹੋਈ ਗੋਲਾਬਾਰੀ ਚ ਸੰਗਠਨ ਦੇ ਸਾਰੇ 8 ਮੈਂਬਰ ਮਾਰੇ ਗਏ ਜਦਕਿ ਆਪ੍ਰੇਸ਼ਨ ਚ ਕੋਈ ਵੀ ਨਾਗਰਿਕ ਜਾਂ ਸੁਰੱਖਿਆ ਮੁਲਾਜ਼ਮ ਜ਼ਖਮੀ ਨਹੀਂ ਹੋਇਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia forces kill 8 Terrorist in shootout in mostly Shiite town