ਸਊਦੀ ਅਰਬ ਨੇ ਅੱਤਵਾਦ ਦੇ ਜੁਰਮ ਵਿਚ ਆਪਣੇ 37 ਨਾਗਰਿਕਾਂ ਨੂੰ ਮਿਲੀ ਮੌਤ ਦੀ ਸਜਾ ਮੰਗਲਵਾਰ ਨੂੰ ਤਾਮੀਲ ਕਰ ਦਿੱਤੀ। ਸਊਦੀ ਅਰਬ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਕ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਮੌਤ ਦੀ ਸਜਾ ਦੀ ਦਿੱਤੀ ਗਈ। ਇਹ ਸਜ਼ਾ ਰਿਆਦ, ਮੱਕਾ ਤੇ ਮਦੀਨਾ, ਮੱਧ ਕਾਸਿਮ ਪ੍ਰਾਂਤ ਅਤੇ ਦੇਸ਼ ਦੇ ਸ਼ੀਆ ਘੱਟ ਗਿਣਤੀਆਂ ਦੇ ਗੜ੍ਹ ਈਸਟਰਨ ਪ੍ਰਾਂਤ ਵਿਚ ਦਿੱਤੀ ਗਈ ਹੈ।
ਸਊਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਅੱਤਵਾਦੀ ਅਤੇ ਕੱਟੜਵਾਦੀ ਵਿਚਾਰਧਾਰਾ ਅਪਣਾਉਣ ਅਤੇ ਸੁਰੱਖਿਆ ਨੂੰ ਅਸਥਿਰ ਕਰਨ ਲਈ ਅੱਤਵਾਦੀ ਸੰਗਠਨ ਬਣਾਉਣ ਲਈ ਇਨ੍ਹਾਂ ਲੋਕਾਂ ਨੂੰ ਮੌਤ ਦੀ ਸਜਾ ਦਿੱਤੀ ਗਈ। ਐਸਪੀਏ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਊਦੀ ਅਰਬ ਵਿਚ ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟ ਤੋਂ ਘੱਟ 100 ਲੋਕਾਂ ਦੀ ਮੌਤ ਦੀ ਸਜਾ ਦਿੱਤੀ ਜਾ ਚੁੱਕੀ ਹੈ।