ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

222 ਸਾਲ 'ਚ ਪਹਿਲੀ ਵਾਰ ਰੱਦ ਕੀਤੀ ਜਾ ਸਕਦੀ ਹੈ ਹੱਜ ਯਾਤਰਾ

ਕੋਵਿਡ-19 ਮਹਾਂਮਾਰੀ ਦੇ ਕਾਰਨ ਦੁਨੀਆ ਭਰ ਦੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਦਾ ਅਸਰ ਸਾਊਦੀ ਅਰਬ ਦੇ ਮੱਕਾ-ਮਦੀਨਾ 'ਤੇ ਵੀ ਵੇਖਿਆ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਜੁਲਾਈ 'ਚ ਹੱਜ ਯਾਤਰਾ ਕੋਰੋਨਾ ਵਾਇਰਸ ਕਾਰਨ ਰੱਦ ਕੀਤੀ ਜਾ ਸਕਦੀ ਹੈ।
 

ਇਸ ਤੋਂ ਪਹਿਲਾਂ ਸਾਲ 1798 'ਚ ਅਜਿਹਾ ਕੀਤਾ ਗਿਆ ਸੀ। ਸਾਊਦੀ ਸਰਕਾਰ ਨੇ 27 ਫ਼ਰਵਰੀ ਨੂੰ ਵੀ ਉਮਰਾਹ 'ਤੇ ਰੋਕ ਲਗਾ ਦਿੱਤੀ ਸੀ। ਉਮਰਾਹ ਹੱਜ ਦੀ ਤਰ੍ਹਾਂ ਹੀ ਹੁੰਦਾ ਹੈ, ਪਰ ਮਿੱਥੇ ਇਸਲਾਮਿਕ ਮਹੀਨੇ ਵਿੱਚ ਮੱਕਾ ਅਤੇ ਮਦੀਨਾ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ। ਸਰਕਾਰ ਨੇ ਮਹਾਂਮਾਰੀ ਨੂੰ ਰੋਕਣ ਲਈ ਪਹਿਲਾਂ ਹੀ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ।
 

ਹੱਜ ਤੀਰਥ ਯਾਤਰਾ ਦਾ ਸਮਾਂ ਚੰਦਰ ਕੈਲੰਡਰ ਨਾਲ ਤੈਅ ਕੀਤਾ ਜਾਂਦਾ ਹੈ। ਇਹ ਸਾਲਾਨਾ ਇਸਲਾਮੀ ਪ੍ਰੋਗਰਾਮਾਂ ਦਾ ਇੱਕ ਵੱਡਾ ਹਿੱਸਾ ਹੈ। ਇਸੇ ਕਰਕੇ 1918 'ਚ ਫੈਲੇ ਫਲੂ ਦੌਰਾਨ ਇਸ ਨੂੰ ਰੱਦ ਨਹੀਂ ਕੀਤਾ ਗਿਆ ਸੀ। ਜੇ ਯਾਤਰਾ ਰੱਦ ਕੀਤੀ ਜਾਂਦੀ ਹੈ ਤਾਂ ਇਹ ਸਾਲ ਸਾਊਦੀ ਲਈ ਘਾਟੇ ਵਾਲਾ ਹੋਵੇਗਾ, ਕਿਉਂਕਿ ਮਹਾਂਮਾਰੀ ਦੇ ਕਾਰਨ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਘੱਟ ਗਈਆਂ ਹਨ। ਅਜਿਹੀ ਸਥਿਤੀ ਵਿੱਚ ਹੱਜ ਯਾਤਰਾ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਨਹੀਂ ਆਉਣਗੇ।
 

ਸਾਊਦੀ ਵਿੱਚ ਕੋਰੋਨਾ ਵਾਇਰਸ ਦੇ ਲਗਭਗ 1500 ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਮੌਤ ਹੋਈ ਹੈ। ਪੂਰੇ ਪੱਛਮੀ ਏਸ਼ੀਆ ਵਿੱਚ ਲਗਭਗ 72,000 ਲੋਕ ਕੋਰੋਨਾ ਨਾਲ ਪੀੜਤ ਹਨ। ਪਿਛਲੇ ਸਾਲ ਇੱਥੇ ਲਗਭਗ 20 ਲੱਖ ਲੋਕ ਪਹੁੰਚੇ ਸਨ। ਸਾਊਦੀ ਅਰਬ ਹਰ ਸਾਲ ਹੱਜ ਯਾਤਰਾ ਤੋਂ 91 ਹਜ਼ਾਰ 702 ਕਰੋੜ ਰੁਪਏ (12 ਅਰਬ ਡਾਲਰ) ਦੀ ਕਮਾਈ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia put on hold plans to perform the obligatory annual Hajj pilgrimage