ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਊਦੀ ਅਰਬ ਦੇ ਕ੍ਰਾਊਨ–ਪ੍ਰਿੰਸ ਸਲਮਾਨ ਨੇ 3 ਸ਼ਹਿਜ਼ਾਦੇ ਗ੍ਰਿਫ਼ਤਾਰ ਕਰ ਕੇ ਵਿਖਾਈ ਤਾਕਤ

ਸਊਦੀ ਅਰਬ ਦੇ ਕ੍ਰਾਊਨ–ਪ੍ਰਿੰਸ ਸਲਮਾਨ ਨੇ 3 ਸ਼ਹਿਜ਼ਾਦੇ ਗ੍ਰਿਫ਼ਤਾਰ ਕਰ ਕੇ ਵਿਖਾਈ ਤਾਕਤ

ਸਊਦੀ ਅਰਬ ਦੇ ਅਧਿਕਾਰੀਆਂ ਨੇ ਸ਼ਾਹੀ ਪਰਿਵਾਰ ਦੇ ਦੋ ਵੱਡੇ ਸ਼ਹਿਜ਼ਾਦਿਆਂ ਸਮੇਤ ਤਿੰਨ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਤਾਕਤਵਰ ਸ਼ਹਿਜ਼ਾਦੇ (ਕ੍ਰਾਊਨ ਪ੍ਰਿੰਸ – ਭਾਵ ਜਿਸ ਨੇ ਮੌਜੁਦਾ ਰਾਜੇ ਤੋਂ ਬਾਅਦ ਗੱਦੀ ਸੰਭਾਲ਼ ਕੇ ਬਾਦਸ਼ਾਹ ਬਣਨਾ ਹੈ) ਮੁਹੰਮਦ–ਬਿਨ–ਸਲਮਾਨ ਨੇ ਸੱਤਾ ’ਤੇ ਆਪਣੀ ਪਕੜ ਮਜ਼ਬੂਤ ਬਣਾਉਣ ਦੇ ਸੰਕੇਤ ਦਿੱਤੇ ਹਨ।

 

 

‘ਵਾਲ ਸਟ੍ਰੀਟ ਜਰਨਲ’ ਨੇ ਕੁਝ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਹੀ ਗਾਰਡ ਨੇ ਸ਼ਾਹ ਸਲਮਾਨ ਦੇ ਭਰਾ ਸ਼ਹਿਜ਼ਾਦਾ ਅਹਿਮਦ–ਬਿਨ–ਅਬਦੁਲ ਅਜ਼ੀਜ਼ ਅਲ–ਸਊਦ ਅਤੇ ਭਤੀਜੇ ਸ਼ਹਿਜ਼ਾਦਾ ਮੁਹੰਮਦ ਬਿਨ ਨਏਫ਼ ਨੂੰ ਉਨ੍ਹਾਂ ਦੇ ਘਰੋਂ ਹੀ ਹਿਰਾਸਤ ’ਚ ਲੈ ਲਿਆ। ਉਨ੍ਹਾਂ ਉੱਤੇ ਦੇਸ਼–ਧਰੋਹ ਦਾ ਦੋਸ਼ ਲਾਇਆ ਗਿਆ ਹੈ।

 

 

‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਸ਼ਹਿਜ਼ਾਦਾ ਨਏਫ਼ ਦੇ ਛੋਟੇ ਭਰਾ ਸ਼ਹਿਜ਼ਾਦਾ ਨਵਾਫ਼ ਬਿਨ ਨਏਫ਼ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਉਂਝ ਸਊਦੀ ਅਰਬ ਦੇ ਅਧਿਕਾਰੀਆਂ ਨੇ ਤੁਰੰਤ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

 

 

ਇਸ ਤੋਂ ਪਹਿਲਾਂ ਕ੍ਰਾਊਨ ਪ੍ਰਿੰਸ ਮੁਹੰਮਦ–ਬਿਨ–ਸਲਮਾਨ ਨੇ ਸੱਤਾ ਉੱਤੇ ਆਪਣੀ ਪਕੜ ਮਜ਼ਬੂਤ ਕਰਦਿਆਂ ਕੁਝ ਵੱਡੇ ਮੌਲਵੀਆਂ, ਕੁਝ ਹੋਰ ਆਗੂਆਂ ਤੇ ਕਾਰੋਬਾਰੀਆਂ ਨੂੰ ਵੀ ਜੇਲ੍ਹੀਂ ਡੱਕ ਦਿੱਤਾ। ਬਾਦਸ਼ਾਹ ਦੇ ਪੁੱਤਰ ਪ੍ਰਿੰਸ ਮੁਹੰਮਦ ਨੇ ਇਸਤਾਂਬੁਲ ਦੂਤਾਵਾਸ ’ਚ ਅਕਤੂਬਰ 2018 ਦੌਰਾਨ ਆਲੋਚਕ ਜਮਾਲ ਖ਼ਸ਼ੋਗੀਦੇ ਕਤਲ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕੀਤਾ ਸੀ।

 

 

ਸ਼ਹਿਜ਼ਾਦਾ ਅਹਿਮਦ, ਖ਼ਸੋ਼ਗੀ ਦੇ ਕਤਲ ਤੋਂ ਬਾਅਦ ਲੰਦਨ ਤੋਂ ਸਊਦੀ ਅਰਬ ਪਰਤੇ ਸਨ; ਜਿਸ ਨੂੰ ਕੁਝ ਲੋਕਾਂ ਨੇ ਦੇਸ਼ ਦੇ ਪ੍ਰਸ਼ਾਸਨ ਲਈ ਹਮਾਇਤ ਲੈਣ ਦੇ ਜਤਨ ਵਜੋਂ ਵੇਖਿਆ ਗਿਆ ਸੀ।

 

 

ਚੇਤੇ ਰਹੇ ਕਿ ਜੂਨ 2017 ’ਚ ਸ਼ਹਿਜ਼ਾਦਾ ਮੁਹੰਮਦ–ਬਿਨ–ਸਲਮਾਨ ਨੇ ਸਾਬਕਾ ਸ਼ਹਿਜ਼ਾਦੇ ਨਏਫ਼ ਨੂੰ ਲਾਂਭੇ ਕਰਦਿਆਂ ਅਰਬ ਦੇਸ਼ ਦੀ ਸੱਤਾ ਉੱਤੇ ਕਬਜ਼ਾ ਕੀਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia s Crown Prince Salman shows power arrests 3 Princes