ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਅਰਬ ਪਾਕਿਸਤਾਨ ਨੂੰ ਦੇਵੇਗਾ 3 ਅਰਬ ਡਾਲਰ ਦੀ ਮਦਦ

ਸਾਊਦੀ ਅਰਬ ਵਿਦੇਸ਼ੀ ਕਰੰਸੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਮੱਸਿਆ ਦੇ ਹੱਲ ਲਈ 3 ਅਰਬ ਡਾਲਰ ਦਾ ਕਰਜ਼ਾ ਦੇਵੇਗਾ। ਇਹ ਕਰਜ਼ਾ ਇਕ ਸਾਲ ਲਈ ਹੋਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਊਦੀ ਅਰਬ ਦੇ ਸ਼ਾਹ ਸਲਮਾਨ ਨਾਲ ਰਿਆਦ ਵਿਚ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ।

 

ਜਾਣਕਾਰੀ ਮੁਤਾਬਕ ਇਹ ਮੁਲਾਕਾਤ ‘ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ ਮੰਚ’ ਦੀ ਮੀਟਿੰਗ ਦੌਰਾਨ ਵੱਖਰੇ ਤੌਰ ’ਤੇ ਹੋਈ। ਬੈਠਕ ਚ ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਹਿਯੋਗ ਮਜ਼ਬੂਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਸ ਦੇ ਨਾਲ ਸਾਊਦੀ ਅਰਬ ਨੇ ਪਾਕਿਸਤਾਨ ਨਾਲ 3 ਅਰਬ ਡਾਲਰ ਦੀ ਕੀਮਤ ਦਾ ਤੇਲ ਮੁਹੱਈਆ ਕਰਾਉਣ ਸਬੰਧੀ ਵੀ ਸਮਝੌਤਾ ਕੀਤਾ। ਪਾਕਿਸਤਾਨ ਇਸ ਦਾ ਭੁਗਤਾਨ ਬਾਅਦ ਚ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia will give 3 billion dollar aid to Pakistan