ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਸ਼ਹਿਜ਼ਾਦੇ ਦੀ ਤੁਰਕੀ ਨੂੰ ਚੇਤਾਵਨੀ, ਪੱਤਰਕਾਰ ਖਗੋਸ਼ੀ ਮਾਮਲੇ ਤੋਂ ਦੂਰ ਰਹੇ

ਸਾਊਦੀ ਅਰਬ ਦੇ ਸ਼ਾਹ ਦੇ ਵਾਲੀਵਾਰਸ (ਵਲੀਅਹਿਦ) ਮੁਹੰਮਦ ਬਿਨ ਸਲਮਾਨ ਨੇ ਸਿਆਸੀ ਲਾਭ ਲਈ ਪੱਤਰਕਾਰ ਜਮਾਲ ਖਗੋਸ਼ੀ ਦੇ ਕਤਲ ਮਾਮਲੇ ਤੋਂ ਤੁਰਕੀ ਨੂੰ ਦੂਰੀ ਬਣਾਉਣ ਦੀ ਅਪੀਲ ਕੀਤੀ ਹੈ। ਅਰਬੀ ਭਾਸ਼ੀ ਅਖ਼ਬਾਰ ਅਸ਼ਰਕ ਅਲ ਵੁਸਤ ਨੂੰ ਦਿੱਤੇ ਇਕ ਬਿਆਨ ਚ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਜਮਾਲ ਖਗੋਸ਼ੀ ਦਾ ਕਤਲ ਬੇਹਦ ਦੁੱਖਦਾਈ ਜੁਰਮ ਹੈ।

 

ਉਨ੍ਹਾਂ ਕਿਹਾ, ਸਿਆਸੀ ਲਾਭ ਲਈ ਇਸ ਨੂੰ ਭੁਨਾਉਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਉਸ ਨੂੰ ਸਬੂਤਾਂ ਨੂੰ ਸਾਊਦੀ ਅਰਬ ਦੀ ਅਦਾਲਤ ਚ ਪੇਸ਼ ਕਰਨੇ ਚਾਹੀਦੇ ਹਨ ਤਾਂ ਕਿ ਇਨਸਾਫ ਦੁਆਉਣ ਚ ਮਦਦ ਮਿਲ ਸਕੇ। ਸਲਮਾਨ ਨੇ ਕਿਹਾ ਕਿ ਉਹ ਤੁਰਕੀ ਸਮੇਤ ਸਾਰੇ ਇਸਲਾਮਿਕਿ ਦੇਸ਼ਾਂ ਨਾਲ ਮਜ਼ਬੂਤ ਰਿਸ਼ਤੇ ਚਾਹੁੰਦਾ ਹੈ।

 

ਖ਼ਬਰਾਂ ਮੁਤਾਬਕ ਸੀਆਈਏ ਨੇ ਕਿਹਾ ਸੀ ਕਿ ਖਗੋਸ਼ੀ ਦਾ ਕਤਲ ਮੁਹੰਮਦ ਬਿਨ ਸਲਮਾਨ ਦੇ ਹੁਕਮ ਤੇ ਹੋਈ। ਸਾਊਦੀ ਅਫ਼ਸਰਾਂ ਨੇ ਇਸ ਦੋਸ਼ੀ ਨੂੰ ਸਿਰੇ ਤੋਂ ਨਕਾਰ ਦਿੱਤਾ। ਅਮਰੀਕਾ ਨਿਵਾਸੀ ਖਗੋਸ਼ੀ ਮੁਹੰਮਦ ਬਿਨ ਸਲਮਾਨ ਦੇ ਸਖਤ ਆਲੋਚਕ ਸਨ।

 

ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਚ ਤੁਰਕੀ ਦੇ ਇਸਤਾਂਬੁਲ ਚ ਸਥਿਤ ਸਾਊਦੀ ਅਰਬ ਦੇ ਕਾਂਸੂਅੇਟ ਚ ਖਗੋਸ਼ੀ ਦੀ ਦਰਦਨਾਕ ਢੰਗ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਬਾਅਦ ਮੁਹੰਮਦ ਬਿਨ ਸਲਮਾਨ ਦੀ ਆਲਮੀ ਪੱਧਰ ਕਾਫੀ ਬੇਇਜ਼ਤੀ ਹੋ ਗਈ ਸੀ ਤੇ ਤੁਰਕੀ ਅਤੇ ਸਾਊਦੀ ਅਰਬ ਦੇ ਰਿਸ਼ਤਿਆਂ ਚ ਤਣਾਅ ਪੈਦਾ ਹੋ ਗਿਆ ਸੀ।

 

ਤੁਰਕੀ ਦੇ ਅਫ਼ਸਰਾਂ ਨੇ ਸਭ ਤੋਂ ਪਹਿਲਾਂ ਕਤਲ ਦੀ ਖ਼ਬਰ ਦਿੱਤੀ ਤੇ ਉਹ ਸਾਊਦੀ ਅਰਬ ’ਤੇ ਖਗੋਸ਼ੀ ਦੀ ਲਾਸ਼ ਬਾਰੇ ਚ ਜਾਣਕਾਰੀ ਦੇਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਹੁਣ ਤਕ ਖਗੋਸ਼ੀ ਦੀ ਲਾਸ਼ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi crown prince Mohammed bin Salman warns against exploiting journalist Jamal Khashoggi murder