ਤੁਰਕੀ `ਚ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਨੂੰ ਲੈ ਕੇ ਅੱਜ ਤੁਰਕੀ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਪੱਤਰਕਾਰ ਖਾਸ਼ੋਗੀ ਦਾ ਕਤਲ ਕੀਤੇ ਜਾਣ ਤੋਂ ਬਾਅਦ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕੀਤੇ ਗਏ। ਪੱਤਰਕਾਰ ਜਾਮਾਲ ਖਾਸ਼ੋਗੀ ਵਾਸਿੰਗਟਨ ਪੋਸਟ ਅਖ਼ਬਾਰ ਦੇ ਲਈ ਕੰਮ ਕਰਦੇ ਸਨ। ਇਸੇ ਅਖਬਾਰ ਨੂੰ ਦਿੱਤੇ ਬਿਆਨ `ਚ ਉਨ੍ਹਾਂ ਕਿਹਾ ਕਿ ਅਥਾਰਿਟੀ ਇਸ `ਤੇ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੂੰ ਤੇਜ਼ਾਬ ਨਾਲ ਸਾੜ ਦਿੱਤਾ ਗਿਆ ਹੈ।
ਸਲਾਹਕਾਰ ਨੇ ਦਾ ਹੁਰੀਅਤ ਅਖ਼ਬਾਰ ਨੂੰ ਕਿਹਾ ਕਿ ਇਸ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਸਿਰਫ ਕੱਟਕੇ ਹੀ ਲਾਸ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਇਸ ਨੂੰ ਖਤਮ ਕਿਵੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਾਜਾ ਮਿਲੀ ਜਾਣਕਾਰੀ ਅਨੁਸਾਰ ਟੁਕੜੇ ਕਰਕੇ ਇਸ ਨੂੰ ਪਾਸੇ ਕਰਨਾ ਸੋਖਾ ਹੈ।
ਜਿ਼ਕਰਯੋਗ ਹੈ ਕਿ ਤੁਰਕੀ ਦੀ ਰਾਜਧਾਨ ਇਸਤਨਬੁਲ ਸਥਿਤ ਸਾਊਦੀ ਅਰਬ ਦੇ ਦੂਤਾਵਾਸ `ਚ ਪ੍ਰਵੇਸ਼ ਕਰਨ ਦੇ ਬਾਅਦ ਲਾਪਤਾ ਹੋਏ ਖਸ਼ੋਗੀ ਦੇ ਸਬੰਧੀ ਸ਼ੱਕ ਹੈ ਕਿ ਦੂਤਾਵਾਸ `ਚ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਦੇ ਬਾਅਦ ਵਿਭਸ਼ਵ ਭਰ ਅਤੇ ਉਸ ਤੋਂ ਜਿ਼ਆਦਾ ਅਮਰੀਕਾ `ਚ ਰੋਸ਼ ਹੈ। ਖਸ਼ੋਗੀ ਅਮਰੀਕਾ ਦੇ ਸਥਾਈ ਵਾਸੀ ਸਨ ਅਤੇ ਵਾਸਿ਼ੰਗਟਨ ਪੋਸਟ ਅਖਬਾਰ ਲਈ ਕੰਮ ਕਰ ਰਹੇ ਸਨ।