ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਝਾਰਤ ਹੱਲ ਹੋਈ : ਮੁਰਗੀ ਪਹਿਲਾਂ ਆਈ ਜਾਂ ਅੰਡਾ

ਬੁਝਾਰਤ ਹੱਲ ਹੋਈ : ਮੁਰਗੀ ਪਹਿਲਾਂ ਆਈ ਜਾਂ ਅੰਡਾ

ਸਦੀਆਂ ਤੋਂ ਇਹ ਸਵਾਲ ਬੱਚਿਆਂ, ਵੱਡਿਆਂ ਅਤੇ ਮਾਹਰਾਂ ਸਵਾਲ ਬਣਿਆ ਹੋਇਆ ਹੈ ਪਹਿਲਾ ਮੁਰਗੀ ਆਈ ਜਾਂ ਅੰਡਾਂ। ਕਦੇ ਨਾ ਕਦੇ ਹਰ ਕਿਸੇ ਤੋਂ ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ। ਇਸ ਸਵਾਲ `ਤੇ ਪ੍ਰਾਚੀਨ ਕਾਲ `ਚ ਹੀ ਯੂਨਾਨ ਦੇ ਵਿਚਾਰਕਾਂ `ਚ ਬਹਿਸ ਛਿੜ ਗਈ ਸੀ ਅਤੇ ਕੋਈ ਵੀ ਇਕ ਮਤ ਨਹੀਂ ਸੀ।


ਇਹ ਸਵਾਲ ਵੀ ਬੜਾ ਅਜੀਬ ਹੈ। ਜੇਕਰ ਜਵਾਬ `ਚ ਮੁਰਗੀ ਕਿਹਾ ਜਾਵੇ, ਤਾਂ ਸਵਾਲ ਹੁੰਦਾ ਹੈ ਕਿ ਮੁਰਗੀ ਜਿਸ ਅੰਡੇ `ਚੋਂ ਨਿਕਲੀ  ਉਹ ਕਿੱਥੋਂ ਆਇਆ। ਭੂਰੀ ਬਹਿਸ ਇਸੇ `ਚ ਉਲਝਕੇ ਕਿਸੇ ਨਤੀਜੇ `ਤੇ ਨਹੀਂ ਪਹੁੰਚਦੀ। ਭ੍ਰੰਤੂ ਹੁਣ ਆਸਟਰੇਲੀਆ `ਚ ਕਵੀਸਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਫਰਾਂਸ `ਚ ਐਨਈਈਐਲ ਸੰਸਥਾ ਨੇ ਕੁਆਂਟਮ ਫਿਜ਼ੀਕਸ ਦੀ ਮਦਦ ਨਾਲ ਇਸ ਨੂੰ ਸਾਬਤ ਕਰਨ ਦਾ ਦਾਅਵਾ ਕੀਤਾ ਹੈ। ਕੁਆਂਟਮ ਜਿਫੀਕਸ ਅਨੁਸਾਰ ਅੰਡੇ ਅਤੇ ਚਿਕਨ ਦੋਵੇਂ ਹੀ ਪਹਿਲਾਂ ਆਏ।


ਕਵੀਸਲੈਂਡ ਯੂਨੀਵਰਸਿਟੀ `ਚ ਏਆਰਸੀ ਸੈਂਟਰ ਆਫ ਐਕਿਸਸਲੈਂਸ ਫਾਰ ਕੁਆਂਟਮ ਇੰਜੀਨੀਅਰਿੰਗ ਸਿਸਟਮ ਦੇ ਭੌਤਿਕ ਵਿਗਿਆਨੀ ਜੈਕੀ ਰੋਮੇਰੀ ਨੇ ਕਿਹਾ ਕਿ ਕੁਆਂਟਮ ਮੈਕੇਨਿਕਸ ਦਾ ਮਤਲਬ ਇਹ ਹੈ ਕਿ ਇਹ ਕਿਸੇ ਤੈਅ ਨਿਯਮਿਤ ਕ੍ਰਮ ਤੋਂ ਬਿਨਾਂ ਹੋ ਸਕਦੀ ਹੈ। ਉਹ ਕਹਿੰਦੇ ਹਨ ਕਿ ਸਾਡੀ ਖੋਜ਼ `ਚ ਦੋਵੇਂ ਹੀ ਚੀਜ਼ਾਂ ਪਹਿਲਾਂ ਹੋ ਸਕਦੀਆਂ ਹਨ। ਇਸ ਅਨਿਸਿ਼ਚਤਤਾ ਦੇ ਕਾਰਨ ਦਾ ਕ੍ਰਮ ਮੰਨਿਆ ਜਾਂਦਾ ਹੈ, ਇਸ ਨੂੰ ਅਸੀਂ ਦੈਨਿਕ ਜੀਵਨ `ਚ ਨਹੀਂ ਦੇਖਦੇ।

 

ਇਸ ਤਰ੍ਹਾਂ ਕੀਤਾ ਅਧਿਐਨ

 

ਵਿਗਿਆਨੀਆਂ ਨੇ ਪ੍ਰਯੋਗਸ਼ਾਲਾ `ਚ ਪ੍ਰਭਾਵ ਨੂੰ ਦੇਖਦ ਲਈ ਫੋਟੋਨਿਕ ਕੁਆਂਟਮ ਸਿਵਚ ਨਾਮ ਦੀ ਕਨਫਿਗਰੇਸ਼ਨ ਦੀ ਵਰਤੋਂ ਕੀਤੀ। ਰੋਮੇਰੋ ਨੇ ਦੱਸਿਆ ਕਿ ਕੁਆਂਟਮ ਸਿਵਚ ਨਾਲ ਸਾਡੀ ਖੋਜ਼ `ਚ ਦੋ ਘਟਨਾਵਾਂ ਦਾ ਕ੍ਰਮ ਜਿਸ `ਤੇ ਨਿਰਭਰ ਕਰਦਾ ਹੈ। ਉਸ ਨੂੰ ਕੰਟਰੋਲ ਕਹਿੰਦੇ ਹਾਂ। ਕੰਪਿਊਟਰ ਦੇ ਬਿਟਸ ਦਾ ਉਦਾਹਰਣ ਲਈਏ ਜਿਸਦੀ ਵੈਲਯੂ 0 ਜਾਂ 1 ਹੁੰਦੀ ਹੈ। ਸਾਡੀ ਖੋਜ `ਚ ਜਦੋਂ ਕੰਟਰੋਲ ਵੈਲਯੂ 0 ਹੈ ਤਾਂ ‘ਬੀ’ ਤੋਂ ਪਹਿਲਾਂ ‘ਏ’ ਹੁੰਦੀ ਹੈ ਅਤੇ ਜੇਕਰ ਕੰਟਰੋਲ ਵੈਲਯੂ ਇਕ ਹੈ ਤਾਂ ‘ਏ’ ਤੋਂ ਪਹਿਲਾਂ ‘ਬੀ’ ਹੋਵੇਗਾ।


ਕੁਆਂਟਸ ਫਿਜੀਕਸ `ਚ ਸਾਡੇ ਕੋਲ ਸੁਪਰਪੋਜੀਸ਼ਨ (ਇਕ ਦੇ ਉਪਰ ਦੂਜੀ ਚੀਜ਼ ਨੁੰ ਬੈਠਾਉਣ ਦੀ ਪ੍ਰਕ੍ਰਿਆ) `ਚ ਬਿਟਸ ਹੋ ਸਕਦਾ ਹੈ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੀ ਵੈਲਯੂ ਇਕ ਹੀ ਸਮੇਂ `ਚ 0 ਅਤੇ 1 ਹੈ। ਇਸ ਲਈ, ਇਕ ਨਿਸ਼ਚਿਤ ਅਰਥ `ਚ ਅਸੀਂ ਕਹਿ ਸਕਦੇ ਹਾਂ ਕਿ ਬਿਟ੍ਰਸ ਦੀ ਵੈਲਯੂ ਅਪਰਿਭਾਸ਼ਤ ਹੈ। ਅਤੇ ਕੰਟਰੋਲ ਦੇ ਅਨਿਸਿ਼ਚਤ ਵੈਲਯੂ ਕਾਰਨ ਜੋ ਆਰਡਰ ਤੈਅ ਕਰਦਾ ਹੈ, ਅਸੀਂ ਕਹਿ ਸਕਦੇ ਹਾਂ ਕਿ ‘ਏ’ ਅਤੇ ‘ਬੀ’ ਘਟਨਾਵਾਂ ਦੇ ਵਿਚ ਅਪ੍ਰਭਾਸਿ਼ਤ ਆਰਡਰ ਹੈ।


ਆਮ ਤੌਰ `ਤੇ ਇਹ ਕਹਿਣਾ ਕਿ ‘ਬੀ’ ਤੋਂ ਪਹਿਲਾਂ ‘ਏ’ ਨਾਲ ਪਹਿਲਾਂ ‘ਬੀ’ ਹੋਵੇਗਾ, ਇਸ `ਚ ਕੇਵਲ ਇਕ ਹੀ ਸੱਚ ਹੋ ਸਕਦਾ ਹੈ। ਪ੍ਰੰਤੂ ਕੁਆਂਟਸ ਫਿਜੀਕਸ `ਚ ਵਾਸਤਵਿਕ ਅਲੱਗ ਹੈ। ਜਦੋਂ ਇਹ ਦੋ ਸਮੀਕਰਨ ਸੱਚ ਹੋ ਸਕਦੇ ਹਨ ਤਾਂ ਸਾਨੂੰ ਉਹ ਮਿਲਦਾ ਹੈ ਜਿਸ ਨੂੰ ਅਪਰਿਭਾਸ਼ਤ ਅਸਿਥਰ ਆਰਡਰ (ਕ੍ਰਮ) ਦੇ ਰੂਪ `ਚ ਜਾਣਦੇ ਹਾਂ। ਪਰਿਵਰਤਨ ਦੀਆਂ ਕਈ ਸੰਭਾਵਨਾਵਾਂ ਹੁੰਦੀ ਹਨ ਪ੍ਰੰਤੂ ਇਸ ਰੂਪਾਂਤਰਣ ਅਤੇ ਧੁਰਵੀਕਰਨ ਵਿਕਲਪ ਦੇ ਪਰਸਪਰ ਸਬੰਧ ਦੀ ਵੀ ਇਕ ਸੀਮਾ ਹੁੰਦੀ ਹੈ। ਖੋਜ ਦੌਰਾਨ ਅਸੀਂ ਵੁਸ ਸੀਮਾ ਨੂੰ ਤੋੜ ਦਿੱਤਾ ਕਿ ਫਿਰ ਅਸੀਂ ਇਸ ਨਤੀਜੇ `ਤੇ ਪੁੱਜੇ ਕਿ ‘ਏ’ ਅਤੇ ‘ਬੀ’ ਦੇ ਵਿਚ ਇਕ ਅਨਿਸ਼ਚਿਤ ਆਰਡਰ ਹੈ। 

 

ਵਧ ਸਕਦੀ ਹੈ ਕੰਪਿਊਟਰ ਦੀ ਸਪੀਡ


ਇਹ ਖੋਜ ਇਕ ਸਿਧਾਂਤ ਦਾ ਪ੍ਰਮਾਣ ਹੈ, ਪ੍ਰੰਤੂ ਵੱਡੇ ਪੱਧਰ `ਤੇ ਇਸ ਦੀ ਵਾਸਤਵਿਕ ਪ੍ਰਯੋਗ ਹੋ ਸਕਦਾ ਹੈ, ਜਿਸ ਦੀ ਕੰਪਿਊਟਰ ਨੂੰ ਜਿ਼ਆਦਾ ਸਮਰਥ ਬਣਾਉਣ ਜਾਂ ਸੰਚਾਰ `ਚ ਸੁਧਾਰ ਕਰਨਾ। ਰੋਮੇਰੋ ਨੇ ਕਿਹਾ ਕਿ ਵਿਅਨਾਂ `ਚ ਇਕ ਖੋਜ਼ ਕੀਤੀ ਗਈ ਜਿਸ `ਚ ਪ੍ਰਦਰਸ਼ਤ ਕੀਤਾ ਗਿਆ ਕਿ ਇਕ ਤਰ੍ਹਾਂ ਦੀ ਗਣਨਾ `ਚ ਇਸ ਅਨਿਸਿਚਤ ਆਰਡਰ ਦੇ ਲਾਭ ਹਨ। ਵਾਸਤਵ `ਚ ਆਮ ਤੌਰ `ਤੇ ਕਿਸੇ ਗਣਨਾ `ਚ ਦੋ ਕਣਾਂ ਦਾ ਹੋਣਾ ਜ਼ਰੂਰੀ ਹੈ ਪ੍ਰੰਤੂ ਕੁਆਂਟਮ ਸਿਵਚ ਨਾਲ ਕੇਵਲ ਇਕ ਹੀ ਕਣ ਨਾਲ ਇਸ ਨੂੰ ਕੀਤਾ ਜਾ ਸਕਦਾ ਹੈ। ਇਹ ਖੋਜ ਸੁਸਾਇਟੀ ਆਫ ਅਮਰੀਕਨ ਫਿਜੀਕਸ ਮੈਗਜੀਨ ਫਿਜੀਕਲ ਰਿਵਿਊ ਜਰਨਲ ਅਮਰੀਕਨ ਫਿਜੀਕਲ ਸੁਸਾਇਟੀ `ਚ ਪ੍ਰਕਾਸ਼ਤ ਕੀਤਾ ਗਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:scientist solve the age old puzzle who came first egg or hen