ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਚੀਨੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਨੂੰ ਮਿਲਾ ਕੇ ਬਣਾਈ ਨਵੀਂ ਪ੍ਰਜਾਤੀ

ਚੀਨ ਦੇ ਵਿਗਿਆਨੀਆਂ ਨੇ ਆਪਣੀ ਵਿਗਿਆਨਕ ਤਕਨੀਕਾਂ ਨਾਲ ਦੁਨੀਆ ਦੇ ਲੋਕਾਂ ਨੂੰ ਇਕ ਵਾਰ ਫਿਰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਚੀਨੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਦੇ ਜੀਨ ਤੋਂ ਇੱਕ ਨਵੀਂ ਪ੍ਰਜਾਤੀ ਦਾ ਜਾਨਵਰ ਤਿਆਰ ਕਰ ਦਿੱਤਾ ਹੈ। ਇਸ ਨੂੰ 'ਬਾਂਦਰ-ਸੂਰ ਪ੍ਰਜਾਤੀ' ਨਾਮ ਦਿੱਤਾ ਗਿਆ ਹੈ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ ਸੂਰ ਦੇ ਦੋ ਬੱਚਿਆਂ ਦੇ ਦਿਲ, ਜਿਗਰ ਅਤੇ ਚਮੜੀ ਚ ਬਾਂਦਰ ਦੇ ਟਿਸ਼ੂ ਮੌਜਦੂ ਹਨ। ਸੂਰ ਦੇ ਇਹ ਦੋਵੇਂ ਬੱਚੇ ਸਟੇਟ ਪ੍ਰਯੋਗਸ਼ਾਲਾ ਅਤੇ ਪ੍ਰਜਨਨ ਜੀਵ ਵਿਗਿਆਨ ਦੀ ਸਟੇਟ ਪ੍ਰਯੋਗਸ਼ਾਲਾ ਚ ਪੈਦਾ ਹੋਏ ਸਨ, ਪਰ ਦੋਵਾਂ ਦੀ ਇੱਕ ਹਫ਼ਤੇ ਚ ਹੀ ਮੌਤ ਹੋ ਗਈ।

 

ਦਿ ਮਿਰਰ ਦੀ ਰਿਪੋਰਟ ਦੇ ਅਨੁਸਾਰ, ਜੇ ਬੀਜਿੰਗ ਦੇ ਸਟੇਟ ਸੈੱਲ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਅਤੇ ਪ੍ਰਜਨਨ ਜੀਵ ਵਿਗਿਆਨ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਹ ਇੱਕ ਪੂਰਨ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ।

 

ਵਿਗਿਆਨੀਆਂ ਨੇ ਦੱਸਿਆ ਕਿ ਪੰਜ ਦਿਨ ਪੁਰਾਣੇ ਸੂਰ ਦੇ ਭਰੂਣ ਚ ਬਾਂਦਰ ਦੇ ਸਟੈਮ ਸੈੱਲ ਸਨ। ਅਜਿਹੀ ਖੋਜ ਚ ਪਤਾ ਲਗਿਆ ਹੈ ਕਿ ਸੈੱਲ ਕਿੱਥੇ ਖਤਮ ਹੋਏ ਹਨ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਬਾਂਦਰ-ਸੂਰ ਦੋਹਾਂ ਦੀ ਮੌਤ ਕਿਉਂ ਹੋਈ। ਵਿਗਿਆਨੀਆਂ ਅਨੁਸਾਰ ਇਨ੍ਹਾਂ ਦੀ ਮੌਤ ਆਈਵੀਐਫ ਪ੍ਰਕਿਰਿਆ ਚ ਕਿਸੇ ਸਮੱਸਿਆ ਕਾਰਨ ਹੋਈ ਹੋ ਸਕਦੀ ਹੈ।

 

ਦੱਸ ਦੇਈਏ ਕਿ ਇਹ ਪ੍ਰਯੋਗ ਸਪੇਨ ਦੇ ਵਿਗਿਆਨੀ ਯੂਆਨ ਕਾਰਲੋਸ ਏਜੀਪੇਸੁਆ ਬੈਲਮੋਟੇ ਦੁਆਰਾ ਦੋ ਸਾਲ ਪਹਿਲਾਂ ਕੀਤੀ ਗਈ ਕੋਸ਼ਿਸ਼ ਦੇ ਮੱਦੇਨਜ਼ਰ ਕੀਤਾ ਗਿਆ।

 

ਦਿ ਨਿਊ ਸਾਇੰਟਿਸਟ ਮੈਗਜ਼ੀਨ ਦੀ ਰਿਪੋਰਟ ਚ ਦੱਸਿਆ ਗਿਆ ਹੈ ਕਿ ਤਾਂਗ ਹਾਈ ਤੇ ਉਨ੍ਹਾਂ ਦੀ ਟੀਮ ਨੇ ਜੁਆਨ ਕਾਰਲੋਸ ਦੀ ਸੋਚ ਨੂੰ ਅੱਗੇ ਤੋਰਿਆ ਅਤੇ ਜੈਨੇਟਿਕ ਤੌਰ ਤੇ ਸੋਧਿਆ ਬਾਂਦਰ-ਸੈੱਲ ਨੂੰ 4,000 ਤੋਂ ਵੱਧ ਸੂਰ ਭਰੂਣਾਂ ਚ ਪਾਇਆ ਗਿਆ।

 

ਇਸਦੇ ਬਾਅਦ ਪੈਦਾ ਹੋਏ ਸੂਰ ਦੇ ਬੱਚਿਆਂ ਚੋਂ ਕੇਚਲ ਦੋ ਹਾਈਬ੍ਰਿਡ ਸਨ। ਇਨ੍ਹਾਂ ਦਾ ਦਿਲ, ਜਿਗਰ, ਫੇਫੜੇ ਅਤੇ ਚਮੜੀ ਦੇ ਟਿਸ਼ੂ ਅੰਸ਼ਕ ਤੌਰ ਤੇ ਬਾਂਦਰ-ਸੈੱਲਾਂ ਦੇ ਬਣੇ ਹੁੰਦੇ ਸਨ।

 

ਮਹੱਤਵਪੂਰਣ ਗੱਲ ਇਹ ਹੈ ਕਿ ਜਨਵਰੀ 2017 ਚ ਸੈਨ ਡਿਏਗੋ ਦੇ ਸਲਕ ਇੰਸਟੀਚਿਊਟ ਚ ਇੱਕ ਮਨੁੱਖੀ-ਸੂਰ ਦਾ ਭਰੂਣ ਵੀ ਬਣਾਇਆ ਗਿਆ ਸੀ ਪਰ 28 ਦਿਨਾਂ ਬਾਅਦ ਉਸਦੀ ਮੌਤ ਹੋ ਗਈ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scientists create world first hybrid monkey and hybrid pig