ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਫੈਲਾਉਣ ਵਾਲੇ ਦੇਸ਼ਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ : ਮੋਦੀ

ਅੱਤਵਾਦ ਫੈਲਾਉਣ ਵਾਲੇ ਦੇਸ਼ਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਸ਼ਕੇਕ ਵਿਚ ਐਸਸੀਓ ਸੰਮੇਲਨ ਵਿਚ ਇਮਰਾਨ ਖਾਨ ਸਾਹਮਣੇ ਅੱਤਵਾਦ ਉਤੇ ਪਾਕਿਸਤਾਨ ਨੂੰ ਖਰੀਆਂ–ਖਰੀਆਂ ਸੁਣਾਈਆਂ। ਮੋਦੀ ਨੇ ਪਾਕਿਸਤਾਨ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਅੱਤਵਾਦ ਫੈਲਾਉਣ ਵਾਲੇ ਦੇਸ਼ਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ।

 

ਮੋਦੀ ਨੇ ਬਿਸ਼ਕੇਕ  ਵਿਚ ਸੰਘਾਈ ਸਹਿਯੋਗ ਸੰਗਠਨ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਖਿਲਾਫ ਲੜਾਈ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਐਸਸੀਓ ਦੀ ਭਾਵਨਾ ਅਤੇ ਉਸਦੇ ਵਿਚਾਰਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਮੁਕਤ ਸਮਾਜ ਦੇ ਪੱਖ ਵਿਚ ਹੈ। ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਰਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੀ ਮੌਜੂਦਗੀ ਵਿਚ ਕਿਹਾ ਕਿ ਅੱਤਵਾਦ ਨਾਲ ਨਿਪਟਣ ਲਈ ਦੇਸ਼ਾਂ ਨੂੰ ਇਕਜੁੱਟ ਹੋਣਾ ਹਵੇਗਾ।

 

ਸ਼ੀ ਦਾ ਭਾਰਤ–ਪਾਕਿ ਸਬੰਧਾਂ ਵਿਚ ਸੁਧਾਰ ਪ੍ਰਤੀ ਸਮਰਥਨ

 

ਚੀਨ ਦੇ ਰਾਸ਼ਟਰਪਤੀ ਸ਼ੀ ਜਿਰਨਪਗ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸ਼ੁੱਕਰਵਾਰ ਨੂੰ ਇਥੇ ਹੋਈ ਮੁਲਾਕਾਤ ਦੌਰਾਨ ਪਾਕਿਸਤਾਨ ਅਤੇ ਭਾਰਤ ਦੇ ਤਣਾਅਪੂਰਣ ਸਬੰਧਾਂ ਵਿਚ ਸੁਧਾਰ ਪ੍ਰਤੀ ਆਪਣੇ ਸਮਰਥਨ ਦੀ ਪੇਸ਼ਕਸ਼ ਕੀਤੀ। ਸ਼ੀ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਦੇ ਇਕ ਬਾਅਦ ਆਈ ਹੈ।

 

ਟਕਰਾਅ ਦੀ ਸਥਿਤੀ ਨੂੰ ਸਹਿਯੋਗ ਵਿਚ ਬਦਲਣਾ ਹੋਵੇਗਾ : ਇਮਰਾਨ

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਏਸ਼ੀਆ ਵਿਚ ਟਿਕਾਊ ਸ਼ਾਂਤੀ ਤੇ ਖੁਸ਼ਹਾਲੀ ਉਦੋਂ ਤੱਕ ਨਹੀਂ ਆ ਸਕਦੀ, ਜਦੋਂ ਤੱਕ ਖੇਤਰੀ ਸਮੀਕਰਨ ਨੂੰ ਟਕਰਾਅ ਦੀ ਸਥਿਤੀ ਵਿਚੋਂ ਕੱਢਕੇ ਸਹਿਯੋਗ ਵਿਚ ਨਹੀਂ ਬਦਲਿਆ ਜਾਵੇਗਾ। ਖਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਦੇਸ਼ਾਂ ਨੂੰ ਗਰੀਬੀ, ਰੋਗ ਅਤੇ ਅਲਪ ਵਿਕਾਸ ਵਰਗੇ ਦੁਸ਼ਮਣਾਂ ਤੋਂ ਚੁਣੌਤੀ ਮਿਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SCO Summit PM Modi says Terror sponsors must be held accountable in front of Imran Khan