ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਦੀ ਪੁਲਿਸ ਅਧਿਕਾਰੀ ਪਰਮ ਸੰਧੂ ਖਿ਼ਲਾਫ਼ ਹੋਵੇਗੀ ਜਾਂਚ

ਲੰਡਨ ਦੀ ਪੁਲਿਸ ਅਧਿਕਾਰੀ ਪਰਮ ਸੰਧੂ ਖਿ਼ਲਾਫ਼ ਹੋਵੇਗੀ ਜਾਂਚ

ਇੰਗਲੈਂਡ `ਚ ਭਾਰਤੀ ਮੂਲ ਦੀਆਂ ਸਭ ਤੋਂ ਵੱਧ ਸੀਨੀਅਰ ਮਹਿਲਾ ਪੁਲਿਸ ਅਧਿਕਾਰੀਆਂ ਵਿੱਚੋਂ ਇੱਕ ਪਰਮ ਸੰਧੂ ਨੂੰ ਇਸ ਵੇਲੇ ਇੱਕ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਟਰੋਪਾਲਿਟਨ ਪੁਲਿਸ `ਚ ਅਸਥਾਈ ਚੀਫ਼ ਸੁਪਰਇਨਟੈਂਡੈਂਟ ਪਰਮ ਸੰਧੂ ਨੂੰ ਘੋਰ ਦੁਰਵਿਹਾਰ ਨਾਲ ਸਬੰਧਤ ਇੱਕ ਘਟਨਾ ਦੀ ਜਾਂਚ ਦਾ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ `ਤੇ ਦੋਸ਼ ਹੈ ਕਿ ਉਨ੍ਹਾਂ ਨੂੰ ਸ਼ਾਹੀ ਸਨਮਾਨ ਲਈ ਨਾਮਜ਼ਦ ਕੀਤੇ ਜਾਣ ਸਮੇਂ ਨਿਯਮਾਂ ਨੂੰ ਤੋੜਿਆ ਸੀ।

ਪਰਮ ਸੰਧੂ ਖਿ਼ਲਾਫ਼ ਹੁਣ ਗੰਭੀਰ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਨੂੰ ਅਜਿਹੀ ਕਥਿਤ ਉਲੰਘਣਾ ਲਈ ਨੋਟਿਸ ਬੀਤੀ 27 ਜੂਨ ਨੂੰ ਜਾਰੀ ਕੀਤਾ ਗਿਆ ਸੀ ਤੇ ਉਹ ਹੁਣ ਬਹੁਤ ਸੀਮਤ ਜਿਹੇ ਕੰਮ ਹੀ ਕਰ ਰਹੇ ਹਨ।

ਦੋ ਹੋਰ ਅਧਿਕਾਰੀਆਂ ਡਿਟੈਕਟਿਵ ਸੁਪਰਇਨਟੈਂਡੈਂਟ ਅਤੇ ਇੱਕ ਇੰਸਪੈਕਟਰ, ਜੋ ਦੋਵੇਂ ਫ਼ਰੰਟਲਾਈਨ ਪੁਲਿਸਿੰਗ ਨਾਲ ਸਬੰਧਤ ਹਨ, ਨੂੰ ਵੀ ਬੀਤੀ 27 ਜੂਨ ਨੂੰ ਮਾੜੇ ਵਿਵਹਾਰ ਦੇ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ।

ਬੀਬੀਸੀ ਅਨੁਸਾਰ ਜਾਂਚ ਦੌਰਾਨ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਪਰਮ ਸੰਧੂ ਨੇ ਮਹਾਰਾਣੀ ਦਾ ਪੁਲਿਸ ਮੈਡਲ ਲੈਣ ਲਈ ਆਪਣੀ ਨਾਮਜ਼ਦਗੀ ਦੀ ਹਮਾਇਤ ਕਰਨ ਲਈ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਉਤਸ਼ਾਹਿਤ ਕੀਤਾ ਸੀ। ਇਹ ਪੁਰਸਕਾਰ ਸਾਲ `ਚ ਦੋ ਵਾਰ ਦਿੱਤਾ ਜਾਂਦਾ ਹੈ।

ਇਹ ਮੈਡਲ ਇੰਗਲੈਂਡ `ਚ ਵਧੀਆ ਤੇ ਵਿਲੱਖਣ ਸੇਵਾ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੇ ਜਾਂਦੇ ਹਨ। ਰਾਸ਼ਟਰੀ ਪੁਲਿਸ ਚੀਫ਼ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ ਅਜਿਹੇ ਕਿਸੇ ਸਨਮਾਨ ਲਈ ਕਿਸੇ ਹੋਰ ਵਿਅਕਤੀ ਨੂੰ ਨਾਮਜ਼ਦ ਕਰ ਸਕਦਾ ਹੈ।

ਪੁਲਿਸ ਦੀ ਅੰਦਰੂਨੀ ਜਾਂਚ ਰਾਹੀਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਪਰਮ ਸੰਧੂ ਨੇ ਆਪਣੇ ਕੁਝ ਸਾਥੀ ਅਫ਼ਸਰਾਂ ਨੂੰ ਆਪਣੇ ਸਨਮਾਨ ਲਈ ਹਮਾਇਤ ਕਰਨ ਵਾਸਤੇ ਪ੍ਰੇਰਿਆ ਸੀ। ਇਹ ਜਾਂਚ ਹਾਲੇ ਮੁਢਲੇਪੜਾਅ `ਤੇ ਹੈ ਤੇ ਹਾਲੇ ਤੱਕ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਗਈ ਹੈ।

ਪਰਮ ਸੰਧੂ 1989 `ਚ ਪੁਲਿਸ ਸੇਵਾ `ਚ ਭਰਤੀ ਹੋਏ ਸਨ। ਉਹ ਥੇਮਜ਼ ਦਰਿਆ ਲਾਗਲੇ ਸ਼ਹਿਰ ਰਿਚਮੰਡ ਦੇ ਬਰੋ ਕਮਾਂਡਰ ਦੇ ਅਹੁਦੇ `ਤੇ ਪੁੱਜੇ ਸਨ। ਪਿਛਲੇ ਮਹੀਨੇ ਉਨ੍ਹਾਂ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਹੁਣ ਤਰੱਕੀ ਮਿਲ ਜਾਵੇਗੀ ਅਤੇ ਉਹ ਮੈਟਰੋਪਾਲਿਟਨ ਪੁਲਿਸ ਦੇ ਚੀਫ਼ ਸੁਪਰਇਨਟੈਂਡੈਂਟ ਦੇ ਅਹੁਦੇ `ਤੇ ਨਿਯੁਕਤ ਹੋ ਜਾਣਗੇ ਅਤੇ ਇਸ ਅਹੁਦੇ `ਤੇ ਪੁੱਜਣ ਵਾਲੇ ਪਹਿਲੇ ਵਿਦੇਸ਼ੀ ਮੂਲ ਦੇ ਅਧਿਕਾਰੀ ਹੋਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:scotland yard punjabi police officer faces inquiry