ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੰਦਰੀ ਕੰਢੇ ਮਰੀ ਮਿਲੀ ਵੇਲ੍ਹ ਮੱਛੀ ਦੀ ਮੌਤ ਦਾ ਕਾਰਨ ਹੈਰਾਨੀ ਭਰਿਆ

ਫ਼ਿਲੀਪੀਂਸ ਦੇ ਸਮੁੰਦਰੀ ਕੰਢੇ ਤੇ ਵਹਿ ਕੇ ਆਈ ਮਰੀ ਹੋਈ ਵੇਲ੍ਹ ਮੱਛੀ ਦੇ ਢਿੱਡ ਤੋਂ 40 ਕਿਲੋਗ੍ਰਾਮ ਭਾਰ ਵਾਲੇ ਪਲਾਸਟਿਕ ਦੇ ਕਈ ਬੈਗ ਬਰਾਮਦ ਕੀਤੇ ਗਏ ਹਨ। ਇਸ ਵੇਲ੍ਹ ਮੱਛੀ ਦੀ ਮੌਤ ਦਾ ਕਾਰਨ ‘ਗੈਸਟ੍ਰਿਕ ਸ਼ਾਕ’ ਦਸਿਆ ਗਿਆ ਹੈ। ਮੀਡੀਆ ਰਿਪੋਰਟਾਂ ਕਾਰਨ ਸੋਮਵਾਰ ਨੂੰ ਇਹ ਜਾਣਕਾਰੀ ਮਿਲੀ।

 

ਗਾਰਜਿਅਨ ਦੀ ਰਿਪੋਰਟ ਮੁਤਾਬਕ ਸਮੁੰਦਰੀ ਜੀਵ ਵਿਗਿਆਨਾਂ ਅਤੇ ਦਵਾਈਆਂ ਸ਼ਹਿਰ ਦੇ ਡੀ ਬੋਨ ਕਲੈਕਟਰ ਮਿਊਜ਼ੀਅਮ ਦੇ ਕਾਰਜਕਾਰੀ ਅਧਿਕਾਰੀ ਇਸ ਨੌਜਵਾਨ ਵੇਲ੍ਹੇ ਮੱਛੀ ਦੀ ਮੌਤ ਦੇ ਇਸ ਦਰਦਨਾਕ ਕਾਰਨ ਤੋਂ ਹੈਰਾਨ ਰਹਿ ਗਏ ਜਿਹੜੀ ਕਿ ਸ਼ਨਿੱਚਰਵਾਰ ਨੂੰ ਵਹਿ ਕੇ ਸਮੁੰਦਰ ਦੇ ਕਿਨਾਰੇ ਆ ਗਈ ਸੀ।

 

ਆਈਏਐਨਐਸ ਦੀ ਖ਼ਬਰ ਮੁਤਾਬਕ, ਆਪਣੇ ਫ਼ੇਸਬੁੱਕ ਪੇਜ ਤੇ ਸੋਮਵਾਰ ਨੂੰ ਦਿੱਤੇ ਇਕ ਬਿਆਨ ਚ ਉਨ੍ਹਾਂ ਕਿਹਾ ਕਿ ਮਿਊਜ਼ੀਅਮ ਦੇ ਅਧਿਕਾਰੀਆਂ ਨੇ ਲਾਸ਼ ਦੀ ਜਾਂਚ ਦੌਰਾਨ ਵੇਲ੍ਹ ਮੱਛੀ ਦੇ ਢਿੱਡ ਤੋਂ 40 ਕਿਲੋਗ੍ਰਾਮ ਦੇ ਪਲਾਸਟਿਕ ਵਾਲੇ ਬੈਗ ਬਰਾਮਦ ਕੀਤੇ ਸਨ, ਜਿਨ੍ਹਾਂ ਚ ਚੌਲਾਂ ਦੀਆਂ 16 ਬੋਰੀਆਂ, ਕੇਲੇ ਦੇ ਦਰਖ਼ਤ ਤੋਂ ਬਣੇ ਥੈਲੇ ਅਤੇ ਕਈ ਸ਼ਾਪਿੰਗ ਬੈਗ ਵੀ ਸ਼ਾਮਲ ਸਨ।

 

ਬਿਆਨ ਚ ਕਿਹਾ ਗਿਆ ਹੈ ਕਿ, ਇਹ ਬਹੁਤ ਦਰਦਨਾਕ ਹੈ, ਸਰਕਾਰ ਨੂੰ ਉਨ੍ਹਾਂ ਖਿਲਾਫ਼ ਪੱਕੇ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਜਲਮਾਰਗਾਂ ਅਤੇ ਸਮੁੰਦਰ ਨੂੰ ਕੂੜੇਦਾਨ ਸਮਝਦੇ ਹਨ।

 

ਦੱਸਣਯੋਗ ਹੈ ਕਿ ਦੱਖਣੀ ਪੂਰਬੀ ਏਸ਼ੀਆ ਚ ਇਸ ਤਰ੍ਹਾਂ ਦੀ ਪਲਾਸਟਿਕ ਦੀ ਵਰਤੋਂ ਕਾਫੀ ਜ਼ਿਆਦਾ ਹੁੰਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sea shore found dead whales