ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਵਿਰੁੱਧ ਸੈਨੇਟ 'ਚ  ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਆਪਣੇ ਦਫਤਰ ਦੀ ਸ਼ਕਤੀ ਦਾ ਦੁਰਉਯੋਗ ਕਰਨ ਦਾ ਦੋਸ਼ ਲੱਗਾ ਹੈ। ਵੀਰਵਾਰ ਨੂੰ ਸੀਨੇਟ 'ਚ ਟਰੰਪ ਵਿਰੁੱਧ ਮਹਾਂਦੋਸ਼ ਪ੍ਰਕਿਰਿਆ ਦੀ ਸੁਣਵਾਈ ਸ਼ੁਰੂ ਹੋ ਗਈ।
 

ਸੈਨੇਟ 'ਚ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਕਿ ਉਹ ਇਸ ਬਾਰੇ ਨਿਰਪੱਖ ਫੈਸਲਾ ਲੈਣਗੇ ਕਿ ਕੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਜਾਂ ਨਹੀਂ? ਅਮਰੀਕਾ ਦੇ ਇਤਿਹਾਸ 'ਚ ਅਜਿਹਾ ਤਿੰਨ ਵਾਰ ਹੋਇਆ ਹੈ ਜਦੋਂ ਸੈਨੇਟ ਚੈਂਬਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਨ ਰਾਬਰਟ ਦੀ ਅਗਵਾਈ 'ਚ ਮਹਾਂਦੋਸ਼ ਦੀ ਅਦਾਲਤ 'ਚ ਬਦਲਿਆ ਗਿਆ ਹੈ। ਰਾਬਰਟ ਨੇ ਸੈਨੇਟਰਾਂ ਨੂੰ ‘ਨਿਰਪੱਖ ਇਨਸਾਫ਼’ ਕਰਨ ਦੀ ਸਹੁੰ ਚੁਕਾਈ।
 

ਟਰੰਪ ਨੇ ਓਵਲ ਦਫਤਰ 'ਚ ਪੱਤਰਕਾਰਾਂ ਨੂੰ ਕਿਹਾ, "ਮੇਰਾ ਮੰਨਣਾ ਹੈ ਕਿ ਇਹ ਬਹੁਤ ਛੇਤੀ ਖਤਮ ਹੋ ਜਾਣਾ ਚਾਹੀਦਾ ਹੈ। ਇਹ ਪੂਰੀ ਤਰ੍ਹਾਂ ਪੱਖਪਾਤੀ ਹੈ। ਮੈਨੂੰ ਇੱਕ ਫਰਜ਼ੀ ਪ੍ਰਕਿਰਿਆ 'ਚੋਂ ਗੁਜਰਨਾ ਹੋਵੇਗਾ ਤਾਂ ਕਿ ਡੈਮੋਕ੍ਰੇਟ ਇਸ ਨੂੰ ਅਜਮਾ ਸਕਣ ਅਤੇ ਚੋਣ ਜਿੱਤ ਸਕਣ।" ਡੈਮੋਕ੍ਰੇਟਿਕ ਬਹੁਗਿਣਤੀ ਪ੍ਰਤੀਨਿੱਧ ਸਭਾ 'ਚ ਟਰੰਪ 'ਤੇ ਬੀਤੀ 18 ਦਸੰਬਰ ਨੂੰ ਮਹਾਂਦੋਸ਼ ਚੱਲ ਚੁੱਕਿਆ ਹੈ। ਪਰ ਸੀਨੇਟ 'ਚ ਉਨ੍ਹਾਂ ਦੇ ਬਰੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇੱਥੇ ਰਿਪਬਲਿਕਨ ਮੈਂਬਰਾਂ ਦੀ ਗਿਣਤੀ ਵੱਧ ਹੈ ਅਤੇ ਟਰੰਪ ਨੂੰ ਦੋਸ਼ੀ ਠਹਿਰਾਉਣ ਤੇ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਦੋ-ਤਿਹਾਈ ਬਹੁਮਤ ਦੀ ਲੋੜ ਪਵੇਗੀ।
 

ਸਹੁੰ ਚੁੱਕਣ ਤੋਂ ਬਾਅਦ ਸੀਨੇਟ ਨੂੰ ਮੰਗਲਵਾਰ (21 ਜਨਵਰੀ) ਤਕ ਮੁਲਤਵੀ ਕਰ ਦਿੱਤਾ ਹੈ। 
 

ਕੀ ਹੈ ਮਾਮਲਾ :
ਮਾਮਲਾ ਯੂਕਰੇਨ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਵਿਰੁੱਧ ਯੂਕਰੇਨ 'ਚ ਜਾਂਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਦਾ ਹੈ। ਟਰੰਪ ਨੇ ਇਸ ਲਈ ਆਪਣੇ ਯੂਕਰੇਨੀ ਹਮਅਹੁਦਾ ਵੋਲੋਦੀਮੀਰ ਜੈਲੇਂਸਕੀ 'ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਬਿਡੇਨ ਡੈਮੋਕ੍ਰੇਟਿਕ ਪਾਰਟੀ ਵੱਲੋਂ 2020 ਦੀਆਂ ਚੋਣਾਂ ਵਿਚ ਟਰੰਪ ਵਿਰੁੱਧ ਉਮੀਦਵਾਰ ਹੋ ਸਕਦੇ ਹਨ। ਇਸ ਲਈ ਟਰੰਪ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਉਨ੍ਹਾਂ ਨੂੰ ਜਾਂਚ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

 

ਟਰੰਪ ਅਤੇ ਜੈਲੇਂਸਕੀ ਵਿਚਾਲੇ ਬੀਤੀ 25 ਜੁਲਾਈ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ ਨੂੰ ਕਈ ਅਧਿਕਾਰੀਆਂ ਨੇ ਸੁਣਿਆ। ਉਨ੍ਹਾਂ ਵਿਚੋਂ ਇਕ ਅਧਿਕਾਰੀ ਨੇ ਵਿਸਲ ਬਲੋਅਰ ਦੇ ਰੂਪ ਵਿਚ ਡੈਮੋਕ੍ਰੇਟਿਕ ਨੇਤਾਵਾਂ ਨੂੰ ਪੂਰੀ ਗੱਲ ਦੱਸੀ ਅਤੇ ਉਸੇ ਤੋਂ ਬਾਅਦ ਟਰੰਪ 'ਤੇ ਮਹਾਂਦੋਸ਼ ਚਲਾਉਣ ਦੀ ਰੂਪ-ਰੇਖਾ ਤਿਆਰ ਹੋਈ ਸੀ। ਵਿਸਲ ਬਲੋਅਰ ਦੀ ਸ਼ਿਕਾਇਤ 'ਤੇ ਸਪੀਕਰ ਪੇਲੋਸੀ ਨੇ ਟਰੰਪ ਵਿਰੁੱਧ ਮਹਾਂਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਪ੍ਰਤੀਨਿਧੀ ਸਭਾ ਦੀਆਂ ਕਈ ਕਮੇਟੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senate impeachment trial of Donald Trump officially begins