ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਧਮਾਕੇ : 6 ਭਾਰਤੀਆਂ ਸਮੇਤ 290 ਦੀ ਮੌਤ, 24 ਸ਼ੱਕੀ ਗ੍ਰਿਫਤਾਰ

ਸ੍ਰੀਲੰਕਾ ਧਮਾਕੇ : 5 ਭਾਰਤੀਆਂ ਸਮੇਤ 290 ਦੀ ਮੌਤ, 13 ਸ਼ੱਕੀ ਗ੍ਰਿਫਤਾਰ

ਬੀਤੇ ਦਿਨ ਸ੍ਰੀਲੰਕਾ ਵਿਚ ਹੋਏ ਲੜੀਵਾਰ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 290 ਤੱਕ ਪਹੁੰਚ ਗਈ ਅਤੇ 500 ਦੇ ਕਰੀਬ ਲੋਕ ਜ਼ਖਮੀ ਹੋ ਗਏ।

 

ਮਰਨ ਵਾਲਿਆਂ ਵਿਚ 6 ਭਾਰਤੀ ਵੀ ਸ਼ਾਮਲ ਹਨ, ਇਸ ਸਬੰਧੀ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪੁਸ਼ਟੀ ਕੀਤੀ ਗਈ।

ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 290 ਹੋ ਗਈ, ਜਿਨ੍ਹਾਂ ਵਿਚੋਂ ਬਹੁਤੇ ਵਿਦੇਸ਼ੀ ਨਾਗਰਿਕ ਹਨ।

 

ਸ੍ਰੀਲੰਕਾ ਪੁਲਿਸ ਨੇ ਦੱਸਿਆ ਕਿ ਗਿਰਜਾਘਰਾਂ ਤੇ ਹੋਟਲਾਂ ਵਿਚ ਕੀਤੇ ਗਏ ਧਮਾਕਿਆਂ ਨੂੰ ਲੈ ਕੇ 13 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਲੜੀਵਾਰ ਹੋਏ ਅੱਠ ਬੰਬ ਧਮਾਕਿਆਂ ਵਿਚ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਵਿਦੇਸ਼ਾਂ ਤੋਂ ਆਏ ਲੋਕ ਠਹਿਰੇ ਹੋਏ ਸਨ।

ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਹੀ ਕੋਲੰਬੋ ਦੇ ਹਵਾਈ ਅੱਡੇ ਉਤੇ ਇਕ ਬੰਬ ਨੂੰ ਨਸ਼ਟ ਕੀਤਾ ਗਿਆ। ਬੀਤੇ ਦਿਨੀਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਦੇਸ਼ ਭਰ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ।

 

ਬੰਬ ਧਮਾਕਿਆਂ ਸਬੰਧੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਪ੍ਰੰਤੂ ਪੁਲਿਸ ਵੱਲੋਂ 24 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿਚ ਵਿਦੇਸ਼ ਦਾ ਸਬੰਧ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Serial blasts in Sri Lanka: 215 people dead and 13 suspects arrested