ਸੀਰੀਆ `ਚ ਦਮਿਸ਼ਕ ਦੇ ਕੋਲ ਸਭ ਤੋਂ ਵੱਡੇ ਸੈਨਾ ਅੱਡੇ `ਤੇ ਲੜੀਵਾਰ ਕਈ ਵਿਸਫੋਟ ਹੋਏ ਹਨ। ਸੀਐਨਐਨ ਨੇ ਅਲ ਮਆਦੀਨ ਦੇ ਹਵਾਲੇ ਨਾਲ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਇਜ਼ਰਾਈਲ ਨੇ ਅਲ ਮੇਜੇਹ `ਚ ਸੈਨਾ ਅੱਡੇ `ਤੇ ਕਈ ਮਿਜ਼ਾਈਲ ਹਮਲੇ ਕੀਤੇ ਹਨ।
ਹਾਲਾਂਕਿ, ਸੀਰੀਆ ਦੀ ਸਰਕਾਰੀ ਮੀਡੀਆ ਨੇ ਸੈਨਾ ਸੂਤਰਾਂ ਦੇ ਹਵਾਲੇ ਨਾਲ ਇਜ਼ਰਾਈਲ ਵੱਲੋ ਸੈਨਾ ਅੱਡੇ `ਤੇ ਹਮਲੇ ਤੋਂ ਇਨਕਾਰ ਕੀਤਾ ਹੈ। ਆਈਏਐਨਐਸ ਅਨੁਸਾਰ, ਸੀਰੀਅਨ ਅਰਬ ਨਿਊਜ਼ ਏਜੰਸੀ (ਸਨਾ) ਅਤੇ ਸੀਰੀਆ ਦੇ ਸਰਕਾਰੀ ਟੈਲੀਵੀਜ਼ਨ ਨੇ ਦੱਸਿਆ ਕਿ ਸੈਨਾ ਸੂਤਰ ਨੇ ਮੇਜੇਹ ਹਵਾਈ ਅੱਡੇ `ਤੇ ਵਿਸਫੋਟ ਦੀ ਖਬਰ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਗੋਲਾ ਬਰੂਦ ਡਿਪੂ `ਚ ਵਿਸਫੋਟ ਦੀ ਆਵਾਜ਼ ਹੋਈ ਹੈ।
ਦਮਿਸ਼ਕ ਦੇ ਇਕ ਨਿਵਾਸੀ ਨੇ ਸੀਐਨਐਨ ਨੂੰ ਦੱਸਿਆ ਕਿ ਸੈਨਾ ਹਵਾਈ ਅੱਡੇ ਵੱਲੋਂ ਸ਼ਨੀਵਾਰ ਨੂੰ ਚਾਰ ਵਿਸਫੋਟ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ।