ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸੀਕੋ `ਚ ਅੱਗ ਲੱਗਣ ਨਾਲ ਸੱਤ ਬੱਚਿਆਂ ਦੀ ਮੌਤ

ਮੈਕਸੀਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲ ਖੇਤਰ `ਚ ਸ਼ੁੱਕਰਵਾਰ ਤੜਕੇ ਇਕ `ਚ ਲੱਗੀ ਅੱਗ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਅੱਗ ਬੁਇਨਾਵਿਸਤਾ ਖੇਤਰ `ਚ ਲੱਗੀ ਅਤੇ ਇਸਦੀ ਚਪੇਟ `ਚ ਆ ਕੇ ਸੱਤ ਬੱਚਿਆਂ ਦੀ ਮੌਤ ਹੋ ਗਈ।

 

ਮਾਰਨ ਵਾਲੇ ਬੱਚਿਆਂ ਦੀ ਦੀ ਉਮਰ ਦੋ ਤੋਂ 13 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਹੋਈ ਉਸ ਸਮੇਂ ਜਦੋਂ ਉਨ੍ਹਾਂ ਦੇ ਮਾਤਾ-ਪਿਤਾ  ਘਰ `ਚ ਨਹੀਂ ਸਨ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅਜੇ ਤੱਕ ਪਤਾ ਨਹੀਂ ਚਲ ਸਕਿਆ ਅਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ `ਤੇ ਪਹੁੰਚ ਗਈ ਸੀ, ਪ੍ਰੰਤੂ ਕਿਸੇ ਵੀ ਬੱਚੇ ਨੂੰ ਅੰਦਰੋਂ ਨਹੀਂ ਕੱਢਿਆ ਜਾ ਸਕਿਆ।

 

ਸਥਾਨਕ ਟੈਲੀਵੀਜ਼ਨ ਚੈਨਲ ਮੁਤਾਬਕ ਠੰਢ ਤੋਂ ਬਚਣ ਲਈ ਇਨ੍ਹਾਂ ਦੇ ਮਾਤਾ-ਪਿਤਾ ਨੇ ਅੰਦਰੋਂ ਕੋਈ ਉਪਕਰਨ ਲਗਾਇਆ ਸੀ ਅਤੇ ਸੰਭਵਤ ਉਸ `ਚ ਸ਼ਾਰਟ ਸਾਰਕਟ ਕਾਰਨ ਅੱਗ ਲੱਗੀ ਹੈ। ਜਿ਼ਕਰਯੋਗ ਹੈ ਕਿ ਇਨ੍ਹਾਂ ਦਿਨੀਂ ਮੈਕਸੀਕੋ `ਚ ਜ਼ੋਰਦਾਰ ਠੰਢ ਪੈ ਰਹੀ ਹੈ ਅਤੇ ਲੋਕ ਅਕਸਰ ਗੈਸ ਅਤੇ ਕਿਸੇ ਉਪਕਰਨ ਦੀ ਮਦਦ ਨਾਲ ਕਮਰਿਆਂ ਨੂੰ ਗਰਮ ਰੱਖਣ ਦਾ ਯਤਨ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Seven children die in Mexico fire