ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੇਫੋਰਨੀਆ ਦੇ ਬਾਰ 'ਚ ਚਲੀਆਂ ਗੋਲੀਆਂ, 13 ਲੋਕਾਂ ਦੀ ਮੌਤ

1 / 2ਕੈਲੇਫੋਰਨੀਆ ਦੇ ਬਾਰ 'ਚ ਚੱਲੀਆਂ ਗੋਲੀਆਂ, ਕਈ ਲੋਕ ਜ਼ਖਮੀ

2 / 2ਕੈਲੇਫੋਰਨੀਆ ਦੇ ਬਾਰ 'ਚ ਚੱਲੀਆਂ ਗੋਲੀਆਂ, ਕਈ ਲੋਕ ਜ਼ਖਮੀ

PreviousNext

ਅਮਰੀਕਾ ਦੇ ਦੱਖਣੀ ਕੈਲੇਫੋਰਨੀਆ 'ਚ ਸਥਿਤ ਇਕ ਮਿਊਜਿ਼ਕ ਬਾਰ ਐਂਡ ਡਾਂਸ ਹਾਲ 'ਚ ਇੱਕ ਹਮਲਾਵਰ ਵੱਲੋਂ ਕੀਤੀ ਫਾਇਰਿੰਗ ਚ ਹੁਣ ਤੱਕ ਹਮਲਾਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਬੀਤੀ ਰਾਤ ਵਾਪਰੀ ਇਸ ਘਟਨਾ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਜਿਸ ਵਿਚ ਪੁਲਿਸ ਨੇ ਇਹ ਵੀ ਕਿਹਾ ਕਿ ਹਮਲਾਵਰ ਬੰਦੂਕਧਾਰੀ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ।

 

ਅਮਰੀਕਾ ਦੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਲਾਸ ਏਂਜਲਿਸ ਦੇ ਇਕ ਉਪ ਨਗਰ ਇਲਾਕੇ ਚ ਸਰਹੱਦੀ ਲਾਈਨ ਬਾਰ ਐਂਡ ਗ੍ਰਿੱਲ ਦੇ ਨਾਂ ਦੇ ਇੱਕ ਬਾਰ ਚ ਵਾਪਰੀ। ਇੱਥੇ ਕਾਲਜ ਦੇ ਵਿਦਿਆਰਥੀਆਂ ਲਈ ਸਮਾਗਮ ਕਰਵਾਇਆ ਗਿਆ ਸੀ।

 

ਲਾਅ ਇੰਨਫੋਰਸਮੈਂਟ ਅਧਿਕਾਰੀਆਂ ਦੇ ਬਿਆਨ ਮੁਤਾਬਕ ਘੱਟੋ ਘੱਟ 30 ਗੋਲੀਆਂ ਚੱਲੀਆਂ ਅਤੇ ਜਿਸ ਵਿਚ ਹਮਲਾਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਇੱਕ ਚਸ਼ਮਦੀਤ ਗਵਾਹ ਮੁਤਾਬਕ ਕੁੱਝ ਲੋਕ ਭੱਜਦੇ ਹੋਏ ਰਾਤ ਲਗਭਗ ਸਾਢੇ ਗਿਆਰਾਂ ਵਜੇ ਆਏ ਅਤੇ ਸ਼ੂਟਿੰਗ ਸ਼ੁਰੂ ਕਰ ਦਿੱਤੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਦੇ ਹੱਥਾਂ ਚ ਕਾਲੀ ਬੰਦੂਕ ਹੈ।

 

ਇੱਕ ਹੋਰ ਗਵਾਹ ਮੁਤਾਬਕ ਆਰੋਪੀ ਨੇ ਕਈ ਗੋਲੀਆਂ ਚਲਾਈਆਂ। ਗਵਾਹ ਨੇ ਦੱਸਿਆ ਕਿ ਹਮਲਾਵਰ ਨੇ ਗੋਲੀਬਾਰੀ ਕਰਨ ਤੋਂ ਪਹਿਲਾਂ ਬਾਰ ਅੰਦਰ ਜਾ ਕੇ ਸਮੋਕ ਗ੍ਰੇਨੇਡ ਸੁੱਟੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bullets passed the bar in California, 13 people died