ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਤੂਫਾਨ ਦਾ ਕਹਿਰ, 11 ਲੋਕਾਂ ਦੀ ਮੌਤ ਤੇ ਹਜ਼ਾਰਾਂ ਪ੍ਰਭਾਵਿਤ

ਅਮਰੀਕਾ ਦੇ ਦਖਣੀ ਭਾਗ 'ਚ ਤੇਜ਼ ਹਵਾਵਾਂ, ਝੱਖੜ ਅਤੇ ਹੜ੍ਹ ਦੇ ਨਾਲ ਆਏ ਸ਼ਕਤੀਸ਼ਾਲੀ ਤੂਫਾਨ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 1200 ਤੋਂ ਵੱਧ ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਹਨ।

ਸਨਿੱਚਰਵਾਰ ਨੂੰ ਲੂਸੀਆਨਾ 'ਚ ਇੱਕ ਬਜ਼ੁਰਗ ਜੋੜੇ ਦੀ ਆਪਣੇ ਟ੍ਰੇਲਰ ਨੇੜੇ ਲਾਸ਼ਾਂ ਮਿਲੀਆਂ ਅਤੇ ਇਓਵਾ 'ਚ ਇੱਕ ਟਰੱਕ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੈ।

 

 

ਸ਼ਿਕਾਗੋ ਇਲਾਕੇ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਨਾਲ 1000 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਸਨਿੱਚਰਵਾਰ ਸਵੇਰੇ ਸ਼ਹਿਰ ਦੇ ਓ ਹਾਰੇ ਕੌਮਾਂਤਰੀ ਹਵਾਈ ਅੱਡੇ ਨੇ 950 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ, ਜਦਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੇ 60 ਉਡਾਨਾਂ ਰੱਦ ਕਰ ਦਿੱਤੀਆਂ ਹਨ। ਉੱਤਰੀ ਇਲੀਨੋਇਸ ਤੇ ਸ਼ਿਕਾਗੋ ਖੇਤਰ 'ਚ ਸਨਿੱਚਰਵਾਰ ਸਵੇਰੇ ਤੜਕੇ ਲਈ ਇਕ ਵਿੰਟਰ ਵੈਦਰ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ, ਜੋ ਐਤਵਾਰ ਦੁਪਹਿਰ 3 ਵਜੇ ਤਕ ਲਾਗੂ ਰਹੀ
 

ਕੈਨੇਡਾਈ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਖੇਤਰ 'ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਇਕ ਸ਼ਕਤੀਸ਼ਾਲੀ ਤੂਫ਼ਾਨ ਉੱਤਰੀ ਅਮਰੀਕਾ 'ਚ ਖਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਇਸ ਖੇਤਰ 'ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਕਾਰਨ ਗ੍ਰੇਟਰ ਟੋਰਾਂਟੋ ਖੇਤਰ ਅੰਦਰ ਨਦੀਆਂ 'ਚ ਉੱਚ ਪ੍ਰਵਾਹ ਤੇ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ।
 

ਨਿਊਜ਼ ਏਜੰਸੀ ਸ਼ਿਨਹੁਆ ਦੇ ਹਵਾਲੇ ਤੋਂ ਟੋਰਾਂਟੋ ਖੇਤਰ ਸੁਰੱਖਿਆ ਅਥਾਰਟੀ ਵੱਲੋਂ ਜਾਰੀ ਇਕ ਬਿਆਨ 'ਚ ਸਲਾਹਕਾਰ ਨੇ ਕਿਹਾ ਕਿ ਇਸ ਦੇ ਨਤੀਜੇ ਖਤਰਨਾਕ ਹੋਣਗੇ। ਐਡਵਾਇਜ਼ਰੀ ਜਾਰੀ ਕਰ ਕੇ ਅਥਾਰਟੀ ਨੇ ਇਲਾਕਾਵਾਸੀਆਂ ਨੂੰ ਪਾਣੀ ਦੇ ਸਾਰੇ ਨਿਗਮਾਂ ਦੇ ਆਸਪਾਸ ਵੱਧ ਤੋਂ ਵੱਧ ਸਾਵਧਾਨੀ ਵਰਤਣ ਅਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ 'ਚ ਹੜ੍ਹ ਵਾਲੇ ਰੋਡਵੇਜ਼ 'ਤੇ ਡਰਾਈਵਿੰਗ ਤੋਂ ਬਚਣ ਲਈ ਕਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Severe storm sweeps south east US killing at least 11