ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਕਸ ਰੈਕੇਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਰਬਪਤੀ ਜੈਫਰੀ ਐਪਸਟਿਨ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ

 


ਸੈਕਸ ਰੈਕੇਟ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਅਰਬਪਤੀ ਜੈਫਰੀ ਐਪਸਟਿਨ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ। ਅਮਰੀਕੀ ਮੀਡੀਆ ਅਨੁਸਾਰ, ਜੈਫਰੀ ਐਪਸਟਿਨ ਨੇ ਸ਼ਨੀਵਾਰ ਸਵੇਰੇ 7.30 ਵਜੇ ਮੈਟਰੋਪੋਲੀਟਨ ਸੁਧਾਰ ਕੇਂਦਰ ਵਿਖੇ ਆਪਣੇ ਸੈੱਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

 

ਜੁਲਾਈ ਵਿੱਚ ਨਿਊਯਾਰਕ ਦੀ ਇਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਜੈਫਰੀ ਐਪਸਟਿਨ ਦੀ ਜ਼ਮਾਨਤ ਖਾਰਜ ਹੋ ਗਈ ਸੀ। ਉਸ 'ਤੇ ਨਾਬਾਲਗ਼ਾਂ ਦੀ ਜਿਨਸੀ ਤਸਕਰੀ ਦੇ ਇਕ ਮਾਮਲੇ ਅਤੇ ਨਾਬਾਲਗ਼ਾਂ ਨੂੰ ਜਿਨਸੀ ਤਸਕਰੀ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ, ਜੈਫਰੀ ਐਪਸਟਿਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਸ ਨੂੰ 45 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

 

66 ਸਾਲਾ ਐਪਸਟਿਨ ਨੇ ਇਸ ਤੋਂ ਪਹਿਲਾਂ ਜੁਲਾਈ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਜੈਫਰੀ ਐਪਸਟਿਨ ਦੇ ਗਲੇ ਉੱਤੇ ਨਿਸ਼ਾਨ ਮਿਲੇ ਸਨ। ਮੈਟਰੋਪੋਲੀਟਨ ਸੁਧਾਰ ਕੇਂਦਰ ਮੈਨਹੈਟਨ ਵਿੱਚ ਸਥਿਤ ਹੈ। ਇਸ ਦੀ ਵਰਤੋਂ ਟਰਾਇਲ ਦੌਰਾਨ ਮੁਲਜ਼ਮ ਨੂੰ ਰੱਖਣ ਲਈ ਕੀਤੀ ਜਾਂਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sex racket accused US billionaire Jeffrey Epstein commits suicide in jail: Reports