ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਕਾਗੋ ਦੇ ਹਸਪਤਾਲ ’ਚ ਗੋਲਾਬਾਰੀ, ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ

1 / 2ਸਿ਼ਕਾਗੋ ਦੇ ਹਸਪਤਾਲ ’ਚ ਗੋਲਾਬਾਰੀ, ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ

2 / 2ਸਿ਼ਕਾਗੋ ਦੇ ਹਸਪਤਾਲ ’ਚ ਗੋਲਾਬਾਰੀ, ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ

PreviousNext

ਅਮਰੀਕਾ ਦੇ ਸਿ਼ਕਾਗੋ ਸ਼ਹਿਰ ਦੇ ਇੱਕ ਹਸਪਤਾਲ ਦੀ ਪਾਰਕਿੰਗ ਚ ਹੋਈ ਬਹਿਮ ਮਗਰੋਂ ਸੋਮਵਾਰ ਨੂੰ ਇੱਕ ਵਿਅਕਤੀ ਦੁਆਰਾ ਕੀਤੀ ਗਈ ਗੋਲਾਬਾਰੀ ਚ ਇੱਕ ਪੁਲਿਸ ਮੁਲਾਜ਼ਮ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮਰਸੀ ਹਸਪਤਾਲ ਚ ਪੁਲਿਸ ਅਤੇ ਦੋਸ਼ੀ ਵਿਅਕਤੀ ਵਿਚਕਾਰ ਹੋਏ ਮੁਕਾਬਲੇ ਚ ਦੋਸ਼ੀ ਦੇ ਮਾਰੇ ਜਾਣ ਮਗਰੋਂ ਇਹ ਮਾਮਲਾ ਠੰਡਾ ਹੋਇਆ।

 

ਜਾਣਕਾਰੀ ਮੁਤਾਬਕ ਪਾਰਕਿੰਗ ਚ ਹੋਈ ਬਹਿਸ ਮਗਰੋਂ ਦੋਸ਼ੀ ਨੇ ਪਹਿਲਾਂ ਇੱਕ ਔਰਤ ਨੂੰ ਗੋਲੀ ਮਾਰੀ ਜਿਸ ਨਾਲ ਉਸਦੇ ਘਰੇਲੂ ਸਬੰਧ ਸਨ। ਫਿਰ ਉਸ ਨੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰੀ ਅਤੇ ਭੱਜ ਕੇ ਨੇੜਲੇ ਹਸਪਤਾਲ ਚ ਵੜ੍ਹ ਗਿਆ। ਸਵਾਟ ਟੀਮ ਵਾਧੂ ਸੁਰੱਖਿਆ ਸਮੇਤ ਮੌਕੇ ਤੇ ਪਹੁੰਚੀ ਅਤੇ ਪੁਲਿਸ ਤੇ ਦੋਸ਼ੀ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।

 

ਪੁਲਿਸ ਅਫਸਰ ਏਡੀ ਜਾਨਸਨ ਨੇ ਦੱਸਿਆ ਕਿ ਇਸ ਮੁਕਾਬਲੇ ਚ ਦੋਸ਼ੀ ਨੇ ਲਿਫੱਟ ਤੋਂ ਬਾਹਰ ਨਿਕਲੀ ਇੱਕ ਹੋਰ ਔਰਤ ਨੂੰ ਗੋਲੀ ਮਾਰ ਦਿੱਤੀ। ਦੋਸ਼ੀ ਖੁੱਦ ਵੀ ਬੇਹੱਦ ਜ਼ਖ਼ਮੀ ਸਨ ਹਾਲਾਂਕਿ ਇਹ ਨਹੀਂ ਪਤਾ ਚੱਲਿਆ ਕਿ ਦੋਸ਼ੀ ਨੇ ਖੁੱਦ ਨੂੰ ਆਪੇ ਹੀ ਗੋਲੀ ਮਾਰ ਲਈ ਸੀ ਜਾਂ ਫਿਰ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਦਮ ਤੋੜ ਦਿੱਤਾ।

 

ਜਾਨਸਨ ਨੇ ਦੱਸਿਆ ਕਿ ਇਸ ਘਟਨਾ ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਚ ਇੱਕ ਪੁਲਿਸ ਮੁਲਾਜ਼ਮ, ਹਸਪਤਾਲ ਦੀਆਂ 2 ਮਹਿਲਾ ਕਰਮਚਾਰੀ ਅਤੇ ਦੋਸ਼ੀ ਸ਼ਾਮਲ ਹੈ। ਹਮਲੇ ਦੀ ਸੂਚਨਾ 'ਤੇ 15 ਐਂਬੂਲੈਂਸ ਮੌਕੇ 'ਤੇ ਭੇਜ ਦਿੱਤੀਆਂ ਗਈਆਂ ਸਨ, ਉੱਥੇ ਹੀ ਫਾਇਰ ਫਾਈਟਰਜ਼ ਦੀ ਟੀਮ ਵੀ ਰਵਾਨਾ ਕਰ ਦਿੱਤੀ ਗਈ ਸੀ। ਪੂਰਾ ਸ਼ਹਿਰ ਇਸ ਘਟਨਾ ਕਾਰਨ ਦਹਿਲ ਗਿਆ ਹੈ।

 

ਦੱਸਣਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਅਮਰੀਕਾ 'ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shelled the hospital in Chicago killing 4 people including police personnel