ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਆਪਣੇ ਦੇਸ਼ ਜਾਪਾਨ ਦੇ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲੇ ਵਿਅਕਤੀ ਬਣ ਗਏ ਹਨ, ਪਰ ਫੌਜ ਨੂੰ ਮਜ਼ਬੂਤ ਕਰਨ ਲਈ ਸੰਵਿਧਾਨ ਵਿੱਚ ਸੋਧ ਕਰਨ ਦੇ ਉਨ੍ਹਾਂ ਦੇ ਅਭਿਲਾਸ਼ੀ ਟੀਚੇ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ।
ਬੁੱਧਵਾਰ ਨੂੰ ਆਬੇ ਨੂੰ ਇਹ ਅਹੁਦਾ ਸੰਭਾਲਣ ਲਈ 2,887 ਦਿਨ ਹੋ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਤਾਰਾ ਕੈਟਸੁਰਾ ਲੰਮੇ ਸਮੇਂ ਤੋਂ ਇਸ ਅਹੁਦੇ ‘ਤੇ ਹਨ। ਉਹ ਇਸ ਅਹੁਦੇ 'ਤੇ 1901 ਅਤੇ 1913 ਦੇ ਵਿਚਕਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ।
ਆਬੇ ਦਾ ਕਾਰਜਕਾਲ ਘੱਟੋ ਘੱਟ 2021 ਤੋਂ ਪਹਿਲਾਂ ਤਕ ਖ਼ਤਮ ਹੋਣ ਵਾਲਾ ਨਹੀਂ ਹੈ ਅਤੇ ਉਸ ਤੋਂ ਬਾਅਦ ਵੀ ਉਨ੍ਹਾਂ ਦਾ ਉੱਤਰਾਧਿਕਾਰੀ ਸਪੱਸ਼ਟ ਤੌਰ ਤੇ ਦਿਖਾਈ ਨਹੀਂ ਦੇ ਰਿਹਾ।
ਉਨ੍ਹਾਂ ਦੇ ਬਹੁਤ ਸਾਰੇ ਕੰਮ ਅਜੇ ਵੀ ਅਧੂਰੇ ਹਨ, ਇਸ ਸਾਲ ਦੇ ਸ਼ੁਰੂ ਚ ਉਨ੍ਹਾਂ ਦੇ ਮੰਤਰੀ ਮੰਡਲ ਚ ਇੱਕ ਤਬਦੀਲੀ ਆਈ ਸੀ ਤੇ ਉਨ੍ਹਾਂ ਉਮੀਦ ਜਤਾਈ ਸੀ ਕਿ "ਉਹ ਨਵੇਂ ਦੇਸ਼ ਦੇ ਨਿਰਮਾਣ ਦੀ ਚੁਣੌਤੀ 'ਤੇ ਕੰਮ ਕਰਨਗੇ।"
ਉਨ੍ਹਾਂ ਨੇ ਕਈ ਵਾਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤਿਆਰ ਕੀਤੇ ਜਾਪਾਨ ਦੇ ਸੰਵਿਧਾਨ ਚ ਸੋਧ ਕਰਨ ਦੀ ਗੱਲ ਵੀ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ ਹੈ।