ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਅਰਬ ਨੇ ਪਾਕਿ ਪੀਜੀ ਮੈਡੀਕਲ ਕੋਰਸਾਂ ਨੂੰ ਨਹੀਂ ਦਿੱਤੀ ਮਾਨਤਾ, ਸੈਂਕੜੇ ਡਾਕਟਰ ਪ੍ਰਭਾਵਿਤ

  

ਸਾਊਦੀ ਅਰਬ ਨੇ ਪਾਕਿਸਤਾਨ ਦੇ ਪੋਸਟ ਗ੍ਰੈਜੂਏਟ ਮੈਡੀਕਲ ਡਿਗਰੀ ਪ੍ਰੋਗਰਾਮਾਂ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਇਥੇ ਰਹਿ ਰਹੇ ਕਈ ਪਾਕਿਸਤਾਨੀ ਡਾਕਟਰਾਂ ਨੂੰ ਦੇਸ਼ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਹੈ।

 

ਬੁੱਧਵਾਰ ਨੂੰ ਡਾਨ ਅਖ਼ਬਾਰ ਵਿੱਚ ਪ੍ਰਕਾਸ਼ਤ ਇਕ ਖ਼ਬਰ ਵਿੱਚ ਦੱਸਿਆ ਗਿਆ ਕਿ ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਮੈਡੀਕਲ ਪ੍ਰੋਗਰਾਮਾਂ ਵਿੱਚ ਢਾਂਚਾ ਆਧਾਰਤ ਸਿਖਲਾਈ ਦੀ ਘਾਟ ਹੈ ਜਿਸ ਕਾਰਨ ਡਾਕਟਰਾਂ ਨੂੰ ਉੱਚ ਅਹੁਦਿਆਂ ‘ਤੇ ਭਰਤੀ ਨਹੀਂ ਕੀਤਾ ਜਾ ਸਕਦਾ।

 

ਸਾਊਦੀ ਅਰਬ ਦੇ ਸਿਹਤ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਸੈਂਕੜੇ ਡਾਕਟਰ ਪ੍ਰਭਾਵਿਤ ਹੋਏ ਹਨ। ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਵੀ ਪਾਕਿਸਤਾਨ ਦੇ ਮੈਡੀਕਲ ਪ੍ਰੋਗਰਾਮਾਂ ਨੂੰ ਮਾਨਤਾ ਨਾ ਦੇਣ ਦੇ ਸਾਊਦੀ ਅਰਬ ਸਰਕਾਰ ਦੇ ਫ਼ੈਸਲੇ ਨੂੰ ਅਪਣਾ ਰਹੇ ਹਨ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shock to pakistan as Saudi Arabia invalidates Pakistani PG medical courses hundreds doctors affected