ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਦੀ ਕਿਨਾਰੇ ਤੋਂ ਮਿਲੀ ਬਾਪ–ਬੇਟੀ ਦੀ ਲਾਸ਼

ਨਦੀ ਕਿਨਾਰੇ ਤੋਂ ਮਿਲੀ ਬਾਪ–ਬੇਟੀ ਦੀ ਲਾਸ਼

ਕਹਿੰਦੇ ਹਨ ਇਕ ਫੋਟੋ ਹਜ਼ਾਰਾਂ ਸ਼ਬਦਾਂ ਉਤੇ ਭਾਰੀ ਪੈ ਜਾਂਦੀ ਹੈ। ਅਮਰੀਕਾ ਦੀ ਦੱਖਣੀ ਸੀਮਾ ਤੋਂ ਆਈ ਇਕ ਫੋਟੋ ਇਸਦਾ ਅਪਵਾਦ ਨਹੀਂ ਹੈ। ਇਸ ਫੋਟੋ ਵਿਚ ਬ੍ਰਾਜੀਲ ਦੇ ਸੇਲਵਾਡੋਰ ਰਾਜ ਦੇ ਇਕ ਅਪ੍ਰਵਾਸੀ ਪਿਤਾ ਤੇ ਉਸਦੀ 23 ਮਹੀਨਿਆਂ ਦੀ ਬੇਟੀ ਦੀ ਲਾਸ਼ ਅਮਰੀਕੀ ਸੂਬੇ ਟੈਕਸਾਸ ਵਿਚ ਰਿਓ ਗ੍ਰੈਂਡੇ ਨਦੀ ਦੇ ਕਿਨਾਰੇ ਤੈਰਦੀ ਦੇਖੀ ਜਾ ਸਕਦੀ ਹੈ।

 

ਦੋਵਾਂ ਦੇ ਗੈਰਕਾਨੂੰਨੀ ਢੰਗ ਨਾਲ ਨਦੀ ਦੇ ਰਾਸਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ਾਂ ਦੌਰਾਨ ਮੌਤ ਹੋਣ ਦੀ ਦੱਸੀ ਗਈ ਹੈ। ਮੈਕਿਸਕੋ ਦੇ ਅਖਬਾਰਾਂ ਨੇ ਇਨ੍ਹਾਂ ਫੋਟੋਆਂ ਦੀ ਤੁਲਨਾ 2015 ਵਿਚ ਸਾਹਮਣੇ ਆਈ ਤਿੰਨ ਸਾਲ ਦੇ ਸੀਰੀਆਈ ਬੱਚੇ ਏਲਨ ਕੁਰਦੀ ਦੀਆਂ ਫੋਟੋਆਂ ਨਾਲ ਕੀਤੀ ਹੈ। ਜੋ ਗ੍ਰੀਸ ਦੇ ਦੀਪ ਕੋਸ ਤੋਂ ਦੂਰ ਪਾਣੀ ਵਿਚ ਡੁੱਬ ਗਿਆ ਸੀ, ਬਾਅਦ ਵਿਚ ਉਸਦੀ ਲਾਸ਼ ਸਮੁੰਦਰ ਕਿਨਾਰੇ ਮਿਲੇ ਸਨ।

 

ਅਲਬਰਟੋ ਮਾਰਟੀਨੇਜ ਰੈਮਿਰੇ (26) ਅਤੇ ਉਸਦੀ ਬੇਟੀ ਵੈਲੇਰੀਆ ਦੀਆਂ ਫੋਟੋ ਸੋਮਵਾਰ ਨੂੰ ਲਈ ਗਈ। ਉਨ੍ਹਾਂ ਦੀ ਲਾਸ਼ ਨਦੀ ਕਿਨਾਰੇ ਮਿਲੀ। ਬੱਚੇ ਦਾ ਚੇਹਰਾ ਪਾਣੀ ਵਿਚ ਡੁੱਬਿਆ ਹੋਇਆ ਸੀ। ਮਾਸੂਮ ਦੀਆਂ ਬਾਹਾਂ ਪਿਤਾ ਦੀ ਗਰਦਨ ਨਾਲ ਲਿਪਟੀਆਂ ਹੋਈਆਂ ਸਨ, ਜਿਸ ਅੰਦਾਜ਼ਾ ਹੁੰਦਾ ਹੈ ਕਿ ਡੁੱਬਦੇ ਸਮੇਂ ਉਹ ਖੁਦ ਨੂੰ ਬਚਾਉਣ ਲਈ ਪਿਤਾ ਨੂੰ ਫੜ੍ਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shocking photo of father-daughter lying dead on US border