ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਵੱਲੋਂ US ਨੇਵੀ ਨੂੰ ਹੁਕਮ – ਹਰਕਤ ਵੇਖਦਿਆਂ ਹੀ ਈਰਾਨੀ ਜਹਾਜ਼ਾਂ ਨੂੰ ਸੁੱਟ ਲਓ

ਟਰੰਪ ਵੱਲੋਂ US ਨੇਵੀ ਨੂੰ ਹੁਕਮ – ਹਰਕਤ ਵੇਖਦਿਆਂ ਹੀ ਈਰਾਨੀ ਜਹਾਜ਼ਾਂ ਨੂੰ ਸੁੱਟ ਲਓ

ਅਮਰੀਕੀ (US) ਰਾਸ਼ਟਰਪਤੀ ਡੋਨਾਲਡ ਟਰੰਪ ਦਾ ਈਰਾਨ ਪ੍ਰਤੀ ਸਖ਼ਤ ਰੁਖ਼ ਕਾਇਮ ਹੈ। ਉਨ੍ਹਾਂ ਹੁਣ ਅਮਰੀਕੀ ਸਮੁੰਦਰੀ ਫ਼ੌਜ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਜੇ ਈਰਾਨੀ ਜੰਗੀ ਹਵਾਈ ਜਹਾਜ਼ ਸਮੁੰਦਰ ’ਚ ਕੋਈ ਵੀ ਹਰਕਤ ਕਰਨ, ਤਾਂ ਉਨ੍ਹਾਂ ਨੂੰ ਫੁੰਡ ਕੇ ਹੇਠਾਂ ਸੁੱਟ ਲਵੋ।

 

 

ਸ੍ਰੀ ਟਰੰਪ ਦਾ ਇਹ ਹੁਕਮ ਅਜਿਹੇ ਵੇਲੇ ਆਇਆ ਹੈ, ਜਦੋਂ ਪਿਛਲੇ ਹਫ਼ਤੇ ਫ਼ਾਰਸ ਦੀ ਖਾੜੀ ਵਿੱਚ ਅਮਰੀਕਾ ਦੇ ਇੱਕ ਜੰਗੀ ਬੇੜੇ ਨੂੰ 11 ਈਰਾਨੀ ਜੰਗੀ ਜਹਾਜ਼ਾਂ ਨੇ ਘੇਰ ਲਿਆ ਸੀ।

 

 

ਅਮਰੀਕੀ ਸਮੁੰਦਰੀ ਫ਼ੌਜ ਨੇ ਇਸ ਨੂੰ ਖ਼ਤਰਨਾਕ ਤੇ ਭੜਕਾਊ ਕਰਾਰ ਦਿੱਤਾ ਸੀ। ਸ੍ਰੀ ਟਰੰਪ ਨੇ ਟਵੀਟ ਕਰ ਕੇ ਖੁਦ ਦੱਸਿਆ ਕਿ ਮੈਂ ਸਮੁੰਦਰੀ ਫ਼ੌਜ ਲੂੰ ਹਦਾਇਤ ਜਾਰੀ ਕੀਤੀ ਹੈ ਕਿ ਜੇ ਸਮੁੰਦਰ ’ਚ ਸਾਡੇ ਜਹਾਜ਼ਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਸਾਰੀਆਂ ਈਰਾਨੀ ਗੰਨ–ਬੋਟਸ ਨੂੰ ਸ਼ੂਟ ਕਰ ਕੇ ਨਸ਼ਟ ਕਰ ਦੇਣ।

 

 

ਜੰਗੀ ਬੇੜੇ ਨੂੰ ਘੇਰਨ ਵਾਲੇ ਜਹਾਜ਼ ਈਰਾਨ ਦੀ ‘ਰੈਵੋਲਿਯੂਸ਼ਨਰੀ ਗਾਰਡਜ਼ ਕਾਰਪ’ ਦੇ ਸਨ, ਜਿਸ ਨੂੰ ਅਮਰੀਕਾ ਅੱਤਵਾਦੀ ਸਮੂਹ ਮੰਨਦਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਇਨ੍ਹਾਂ ਜਹਾਜ਼ਾਂ ਨੇ ਜੰਗੀ ਬੇੜੇ ਨੂੰ ਉਸ ਵੇਲੇ ਘੇਰਿਆ, ਜਦੋਂ ਉਹ ਕੌਮਾਂਤਰੀ ਅਮਰੀਕੀ ਹੱਦ ਅੰਦਰ ਸਨ।

 

 

ਅਮਰੀਕਾ ਤੇ ਈਰਾਨ ਵਿਚਾਲੇ ਇਸ ਵਰ੍ਹੇ ਦੀ ਸ਼ੁਰੂਆਤ ਤੋਂ ਹੀ ਤਣਾਅ ਵਧਿਆ ਹੋਇਆ ਹੈ। ਅਮਰੀਕਾ ਨੇ 3 ਜਨਵਰੀ ਨੂੰ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ’ਚ ਮਾਰ ਗਿਰਾਇਆ ਸੀ।

 

 

ਦੋਵੇਂ ਦੇਸ਼ਾਂ ਵਿਚਾਲੇ ਤਦ ਤੋਂ ਹੀ ਤਣਾਆ ਸਿਖ਼ਰਾਂ ’ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shoot at once if Iran s any Combat Aircraft do any activity Trump Orders US Navy