ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਲੀਫ਼ੋਰਨੀਆ ਮੇਲੇ ’ਚ ਅੰਨ੍ਹੇਵਾਹ ਗੋਲ਼ੀਬਾਰੀ, 3 ਮਰੇ ਕਈ ਹੋਰ ਜ਼ਖ਼ਮੀ

​​​​​​​ਕੈਲੀਫ਼ੋਰਨੀਆ ਮੇਲੇ ’ਚ ਅੰਨ੍ਹੇਵਾਹ ਗੋਲ਼ੀਬਾਰੀ, ਕਈ ਜ਼ਖ਼ਮੀ

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਨਗਰ ਗਿਲਰੌਇ ਵਿਖੇ ਚੱਲ ਰਹੇ ਇੱਕ ਸਾਲਾਨਾ ਗਾਰਲਿਕ (ਲੱਸਣ) ਮੇਲੇ ’ਚ ਅਚਾਨਕ ਕਿਸੇ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ; ਜਿਸ ਕਾਰਨ ਤਿੰਨ ਵਿਅਕਤੀ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਕਈ ਵਿਅਕਤੀ ਜ਼ਖ਼ਮੀ ਹਨ ਤੇ ਕਿਸੇ ਜਾਨੀ ਨੁਕਸਾਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਇਸ ਵੇਲੇ ਜਦੋਂ ਭਾਰਤ ਵਿੱਚ ਸੋਮਵਾਰ ਦੀ ਸਵੇਰ ਹੈ, ਅਮਰੀਕਾ ਵਿੱਚ ਹਾਲੇ ਐਤਵਾਰ ਦੀ ਸ਼ਾਮ ਹੈ। ਉੱਥੇ ਅਮਰੀਕਾ ਵਿੱਚ ਇਹ ਦੁਖਦਾਈ ਹਾਦਸਾ ਐਤਵਾਰ ਸ਼ਾਮੀਂ ਵਾਪਰਿਆ।

 

 

ਐੱਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਗਿਲਰੌਇ ਵਿਖੇ ਹਰ ਸਾਲ ਬਹੁਤ ਭਾਰੀ ਫ਼ੂਡ ਮੇਲਾ ਲੱਗਦਾ ਹੈ ਤੇ ਇਹ ਦੇਸ਼ ਦੇ ਵੱਡੇ ਫ਼ੈਸਟੀਵਲਜ਼ ਵਿੱਚੋ਼ ਇੱਕ ਹੈ।

 

 

ਇਹ ਜਗ੍ਹਾ ਸੈਨ ਹੋਜ਼ੇ ਤੋਂ 48 ਕਿਲੋਮੀਟਰ ਦੂਰ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ 34–35 ਸਾਲਾਂ ਦੇ ਇੱਕ ਗੋਰੇ ਵਿਅਕਤੀ ਨੇ ਆਪਣੀ ਰਾਇਫ਼ਲ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ ਗੋਲ਼ੀਆਂ ਵਰ੍ਹਾਈਆਂ।

 

 

ਹਮਲਾਵਰ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਨਹੀਂ ਚਲਾ ਰਿਹਾ ਸੀ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਹਤ–ਕਰਮਚਾਰੀ ਮੌਕੇ ਉੱਤੇ ਪੁੱਜੇ ਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

 

 

ਅਮਰੀਕਾ ਵਿੱਚ ਇੰਝ ਅੰਨ੍ਹੇਵਾਹ ਗੋਲ਼ੀਬਾਰੀ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰਨ ਲੱਗ ਪਈਆਂ ਹਨ। ਇਸ ਮੁੱਦੇ ਉੱਤੇ ਪੂਰੇ ਦੇਸ਼ ਵਿੱਚ ਬਹਿਸ ਵੀ ਛਿੜੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting at California festival there may be multiple casualties