ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ’ਚ ਫ਼ੁਟਬਾਲ ਮੈਚ ਦੌਰਾਨ ਗੋਲੀਬਾਰੀ, 4 ਮੌਤਾਂ ਕਈ ਜ਼ਖ਼ਮੀ

ਕੈਲੀਫ਼ੋਰਨੀਆ ’ਚ ਫ਼ੁਟਬਾਲ ਮੈਚ ਦੌਰਾਨ ਗੋਲੀਬਾਰੀ, 4 ਮੌਤਾਂ ਕਈ ਜ਼ਖ਼ਮੀ

ਅਮਰੀਕੀ ਸੂਬੇ ਕੈਲੀਫ਼ੋਰਨੀਆ ਸਥਿਤ ਸ਼ਹਿਰ ਫ਼ਰੈਜ਼ਨੋ ਵਿਖੇ ਇੱਕ ਫ਼ੁਟਬਾਲ ਮੈਚ ਵੇਖਣ ਦੌਰਾਨ ਹੋਈ ਗੋਲੀਬਾਰੀ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ; ਜਦ ਕਿ ਛੇ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਫ਼ਰੈਜ਼ਨੋ ਪੁਲਿਸ ਨੇ ਕੀਤੀ ਹੇ।

 

 

ਪੁਲਿਸ ਮੁਤਾਬਕ ਇੰਝ ਜਾਪਦਾ ਹੈ ਕਿ ਇਹ ਗੋਲੀਬਾਰੀ ਵੱਡੀ ਗਿਣਤੀ ’ਚ ਲੋਕਾਂ ਦੇ ਕਤਲ ਕਰਨ ਲਈ ਕੀਤੀ ਗਈ ਸੀ। ਫ਼ਰੈਜ਼ਨੋ ਪੁਲਿਸ ਦੇ ਲੈਫ਼ਟੀਨੈਂਟ ਬਿਲ ਡੂਲੇ ਨੇ ਦੱਸਿਆ ਕਿ ਪਾਰਟੀ ਵਿੱਚ ਐਤਵਾਰ ਸ਼ਾਮੀਂ ਲਗਭਗ ਛੇ ਕੁ ਵਜੇ ਗੋਲੀਬਾਰੀ ਹੋਈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਫ਼ੁਟਬਾਲ ਮੈਚ ਵੇਖਣ ਲਈ ਇੱਕ ਮਕਾਨ ਦੇ ਪਿਛਲੇ ਵਿਹੜੇ ’ਚ ਰੱਖੀ ਇੱਕ ਪਾਰਟੀ ਵਿੱਚ ਕੁਝ ਹਮਲਾਵਰ ਘੁਸ ਗਏ ਤੇ ਉਨ੍ਹਾਂ ਭੀੜ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ’ਚ 9 ਜਣਿਆਂ ਨੂੰ ਗੋਲੀਆਂ ਲੱਗੀਆਂ ਤੇ ਕਈ ਜਣੇ ਵਿਹੜੇ ’ਚ ਮ੍ਰਿਤਕ ਪਾਏ ਗਏ।

 

 

ਸ੍ਰੀ ਡੂਲੇ ਨੇ ਦੱਸਿਆ ਕਿ ਸਾਨੂੰ ਇੰਨਾ ਪਤਾ ਹੈ ਕਿ ਮਕਾਨ ਦੇ ਪਿੱਛੇ ਵਿਹੜੇ ’ਚ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਦੀ ਇੱਕ ਪਾਰਟੀ ਸੀ। ਹਰੇਕ ਵਿਅਕਤੀ ਫ਼ੁਟਬਾਲ ਦਾ ਮੈਚ ਵੇਖ ਰਿਹਾ ਸੀ। ਅਣਪਛਾਤੇ ਵਿਅਕਤੀਆਂ ਨੇ ਵਿਹੜੇ ’ਚ ਆ ਕੇ ਗੋਲੀਬਾਰੀ ਕੀਤੀ।

 

 

ਗੁਆਂਢੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ।

 

 

ਕੁਝ ਜ਼ਖ਼ਮੀਆਂ ਨੂੰ ਨਾਜ਼ੁਕ ਹਾਲਤ ਵਿੱਚ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਂਦਾ ਗਿਆ ਤੇ ਕੁਝ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting during a Football Match in California 4 killed many injured