ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਵਾਲਮਾਰਟ ਸਟੋਰ ’ਚ ਫਾਇਰਿੰਗ, 3 ਲੋਕਾਂ ਦੀ ਮੌਤ

ਅਮਰੀਕਾ ਦੇ ਓਕਲਾਹੋਮਾ ਦੇ ਡੰਕਨ ਵਿੱਚ ਵਾਲਮਾਰਟ ਸਟੋਰ ਦੇ ਬਾਹਰ ਹੋਈ ਗੋਲੀਬਾਰੀ ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸੂਬੇ ਦੇ ਹਾਈਵੇ ਗਸ਼ਤ ਅਤੇ ਸਥਾਨਕ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

 

ਟੀਐਨਐਨ ਟੀਵੀ ਦੇ ਅਨੁਸਾਰ ਡੰਕਨ ਦੇ ਪੁਲਿਸ ਮੁਖੀ ਡੈਨੀ ਫੋਰਡ ਨੇ ਕਿਹਾ ਕਿ ਸਟੋਰ ਦੇ ਬਾਹਰ ਗੋਲੀਬਾਰੀ ਹੋਈ ਸੀ ਅਤੇ ਮ੍ਰਿਤਕਾਂ ਵਿੱਚ ਸ਼ੱਕੀ ਵੀ ਸ਼ਾਮਲ ਹੈ।

 

ਫੇਸਬੁੱਕ 'ਤੇ ਡੰਕਨ ਪਬਲਿਕ ਸਕੂਲ ਵੱਲੋਂ ਦਿੱਤੇ ਬਿਆਨ ਅਨੁਸਾਰ ਖੇਤਰ ਦੇ ਸਕੂਲ ਆਰਜ਼ੀ ਤੌਰ 'ਤੇ ਬੰਦ ਹਨ।

 

ਦੱਸ ਦੇਈਏ ਕਿ ਦੱਖਣੀ ਕੈਲੀਫੋਰਨੀਆ ਚ 17 ਨਵੰਬਰ ਨੂੰ ਵੀ ਇੱਕ ਘਰ ਚ ਹੋਈ ਗੋਲੀਬਾਰੀ ਦੀ ਘਟਨਾ ਚ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਮੈਂਬਰਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਸ਼ਨੀਵਾਰ ਨੂੰ ਯੂਐਸ-ਮੈਕਸੀਕੋ ਸਰਹੱਦ ਤੋਂ 35 ਕਿਲੋਮੀਟਰ ਉੱਤਰ ਵਿਚ ਪੈਰਾਡਾਈਜ਼ ਹਿੱਲ ਵਿਖੇ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 6.49 ਵਜੇ 911 'ਤੇ ਇਕ ਫੋਨ ਆਇਆ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀ ਨਾਲ ਕਈ ਲੋਕ ਜ਼ਖਮੀ ਪਾਏ ਗਏ।

 

ਇਕ ਤਿੰਨ ਸਾਲਾ ਬੱਚਾ, ਇਕ 29 ਸਾਲਾ ਔਰਤ ਅਤੇ ਇਕ 31 ਸਾਲਾ ਆਦਮੀ ਅੰਦਰੋਂ ਮ੍ਰਿਤਕ ਪਾਏ ਗਏ। ਇਕ ਪੰਜ ਸਾਲਾ ਬੱਚਾ ਅਤੇ ਇਕ ਨੌਂ ਸਾਲਾਂ ਦਾ ਬੱਚਾ ਹਸਪਤਾਲ ਲਿਜਾਇਆ ਗਿਆ ਪਰ ਦੋਵੇਂ ਦਮ ਤੋੜ ਗਏ। ਪੁਲਿਸ ਨੂੰ ਘਰ ਚ ਇਕ ਬੰਦੂਕ ਮਿਲੀ, ਪਰ ਹਾਲੇ ਤਕ ਮ੍ਰਿਤਕਾਂ ਦੇ ਨਾਮ ਜਾਂ ਕਾਤਲ ਦੀ ਨੀਅਤ ਦਾ ਖੁਲਾਸਾ ਨਹੀਂ ਕੀਤਾ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting in America Walmart store reportedly several killed