ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਵਾਕੀ ਬੀਅਰ ਫ਼ੈਕਟਰੀ ’ਚ ਗੋਲੀਬਾਰੀ, ਹਮਲਾਵਰ ਸਮੇਤ 7 ਮਰੇ

ਮਿਲਵਾਕੀ ਬੀਅਰ ਫ਼ੈਕਟਰੀ ’ਚ ਗੋਲੀਬਾਰੀ, ਹਮਲਾਵਰ ਸਮੇਤ 7 ਮਰੇ

ਅਮਰੀਕੀ ਸੂਬੇ ਵਿਸਕੌਨਸਿਨ ਦੇ ਸ਼ਹਿਰ ਮਿਲਵਾਕੀ ’ਚ ਬੀਅਰ ਬਣਾਉਣ ਵਾਲੀ ਇੱਕ ਕੰਪਨੀ ‘ਮੌਲਸਨ ਕੂਰਸ ਬੈਵਰੇਜ ਕੰਪਨੀ’ ਕੰਪਲੈਕਸ ਅੰਦਰ ਗੋਲੀਬਾਰੀ ਕਾਰਨ ਸੱਤ ਵਿਅਕਤੀ ਮਾਰੇ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਹਮਲਾਵਰ ਦੀ ਵੀ ਮੌਤ ਹੋ ਗਈ ਹੈ।

 

 

ਇਹ ਵਾਰਦਾਤ ਬੁੱਧਵਾਰ ਸਵੇਰੇ ਵਾਪਰੀ ਸੀ। ਮੇਅਰ ਟੌਮ ਬੈਰੇਟ ਨੇ ਦੱਸਿਆ ਕਿ ਫ਼ੈਕਟਰੀ ਕੰਪਲੈਕਸ ਅੰਦਰ ਦਾ ਦ੍ਰਿਸ਼ ਬਹੁਤ ਜ਼ਿਆਦਾ ਭਿਆਨਕ ਸੀ। ਕਈ ਲੋਕਾਂ ਦੀ ਮੌਤ ਹੋਈ ਹੈ। ਹਮਲਾਵਰ ਵੀ ਉਸੇ ਕੰਪਲੈਕਸ ਅੰਦਰ ਹੀ ਕੰਮ ਕਰਦਾ ਸੀ।

 

 

ਬੀਅਰ ਬਣਾਉਣ ਵਾਲੀ ਉਸ ਯੂਨਿਟ ’ਚ 600 ਵਿਅਕਤੀ ਕੰਮ ਕਰਦੇ ਹਨ। ਮਿਲਵਾਕੀ ਦੇ ਜਿਸ ਸਥਾਨ ਉੱਤੇ ਗੋਲੀਬਾਰੀ ਹੋਈ ਹੈ; ਉਸ ਨੂੰ ਮਿਲਰ ਵੈਲੀ ਆਖਦੇ ਹਨ। ਮਿਲਰ ਵੈਲੀ ’ਚ 160 ਸਾਲ ਤੱਕ ਪੁਰਾਣੀਆਂ ਬੀਅਰ ਕੰਪਨੀਆਂ ਹਨ।

 

 

ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਰਕਾਰਾਂ ਨੂੰ ਦੱਸਿਆ ਕਿ ਇਸ ਹਮਲੇ ’ਚ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
 

 

ਇੱਥੇ ਮੌਜੂਦ ਫ਼ੈਕਟਰੀਆਂ ਅੰਦਰ ਇੱਕ ਮਿੰਟ ’ਚ ਹਜ਼ਾਰਾਂ ਕੈਨੀਆਂ ਬੀਅਰ ਤਿਆਰ ਹੋ ਜਾਂਦੀ ਹੈ। ਬੀਅਰ ਨਾਲ ਸਬੰਧਤ ਮਾਲ ਵੰਡਣ ਲਈ ਜੋ ਜਗ੍ਹਾ ਤੈਅ ਹੈ, ਉਹ ਫ਼ੁੱਟਬਾਲ ਦੇ ਪੰਜ ਮੈਦਾਨਾਂ ਜਿੰਨੀ ਵੱਡੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting in Milwaukee Beer Factory 7 killed including the Attacker