ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ 'ਚ ਸਕੂਲਾਂ ਦੇ ਦਰਵਾਜ਼ੇ ਰੋਹਿੰਗਿਆ ਬੱਚਿਆਂ ਲਈ ਬੰਦ

ਮਜਬੂਰੀ 'ਚ ਕਰ ਰਹੇ ਨੇ ਮਦਰਸਿਆਂ ਦਾ ਰੁਖ਼ 

 

ਕਰੀਬ ਪੰਜ ਲੱਖ ਰੋਹਿੰਗਿਆ ਬੱਚਿਆਂ ਨੂੰ ਬੰਗਲਾਦੇਸ਼ ਦੇ ਸਥਾਨਕ ਸਕੂਲਾਂ ਵਿੱਚ ਪੜ੍ਹਾਈ ਤੋਂ ਵਾਂਝੇ ਹੋਣਾ ਪਿਆ ਹੈ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦਾ ਪੜ੍ਹਾਈ ਲਈ ਹੁਣ ਮਦਰਸਿਆਂ ਦਾ ਰੁਖ਼ ਕਰਨਾ ਪਿਆ ਹੈ, ਜਿਸ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਮਦਰਸਿਆਂ ਵਿੱਚ ਸਿੱਖਿਆ ਦਾ ਪੱਧਰ ਹੇਠਲਾ ਹੈ ਅਤੇ ਉਥੇ ਵਿਦਿਆਰਥੀ ਵਿੱਚ ਕੱਟਰਪੰਥੀ ਭਾਵਨਾਵਾਂ ਨੂੰ ਪੈਦਾ ਕਰਨ ਦਾ ਖ਼ਦਸ਼ਾ ਰਹਿੰਦਾ ਹੈ।

 

ਸਾਲ 2017 ਵਿੱਚ ਮਿਆਂਮਾਰ ਦੀ ਫ਼ੌਜ ਵੱਲੋਂ ਕੀਤੀ ਗਈ ਦਮਨਕਾਰੀ ਕਾਰਵਾਈ ਕਾਰਨ ਕਰੀਬ 740,000 ਰੋਹਿੰਗਿਆ ਮੁਸਲਿਮਾਂ ਨੂੰ ਭੱਜ ਕੇ ਬੰਗਲਾਦੇਸ਼ ਵਿੱਚ ਪਨਾਹ ਲੈਣੀ ਪਈ। ਇਸ ਨਾਲ ਬੰਗਲਾਦੇਸ਼ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਗਿਣਤੀ ਵਿੱਚ ਤਕਰੀਬਨ 10 ਲੱਖ ਤੱਕ ਵਾਧਾ ਹੋਇਆ ਹੈ।

 

ਰੋਹਿੰਗਿਆ ਮੁਸਲਮਾਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੱਖਣ-ਪੂਰਬੀ ਬੰਗਲਾਦੇਸ਼ ਦੇ ਲੋਕਾਂ ਨਾਲ ਮਿਲਦਾ ਜੁਲਦਾ ਹੈ। ਅਧਿਕਾਰੀ ਰੋਹਿੰਗਿਆ ਨੂੰ ਅਸਥਾਈ ਮਹਿਮਾਨ ਮੰਨਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਥਾਨਕ ਸਕੂਲਾਂ ਤੋਂ ਦਾਖ਼ਲ ਹੋਣ ਤੋਂ ਰੋਕਿਆ ਜਾਂਦਾ ਹੈ। ਇਸ ਨਾਲ ਪੂਰੀ ਪੀੜ੍ਹੀ ਦੇ ਅਨਪੜ੍ਹ ਰਹਿਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

 

ਕਈ ਰੋਹਿੰਗਿਆ ਬੱਚੇ ਇਸ ਸਾਲ ਦੀ ਸ਼ੁਰੂਆਤ ਤੱਕ ਪਕੜ ਵਿੱਚ ਆਉਣ ਤੋਂ ਬਚਦੇ ਰਹੇ ਪਰ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੇ ਸਖ਼ਤੀ ਕੀਤੀ ਅਤੇ ਸਕੂਲਾਂ ਤੋਂ ਬੱਚਿਆਂ ਨੂੰ ਕੱਢਣ ਦਾ ਆਦੇਸ਼ ਦਿੱਤਾ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਗਈਆਂ। 

 

ਹਨੀਲਾ ਪਿੰਡ ਸਕੂਲ ਦੇ ਵਿਦਿਆਰਥੀ ਲੱਕੀ ਅਖ਼ਤਰ (15) ਨੂੰ ਸਕੂਲ ਛੱਡਣ ਲਈ ਮਜਬੂਰ ਹੋਣ ਪਿਆ। ਉਸ ਦੇ ਸਕੂਲ ਵਿੱਚ ਇਕ ਤਿਹਾਈ ਬੱਚੇ ਸ਼ਰਨਾਰਥੀ ਕੈਂਪਾਂ ਤੋਂ ਸਨ। ਹੁਣ ਉਸ ਕੋਲ ਘਰ ਵਿੱਚ ਆਪਣੀ ਮਾਂ ਦੇ ਕੰਮ ਨੂੰ ਹੱਥ ਵੰਡਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਬਚਿਆ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shut out from Bangladesh schools Rohingyas turn to madrassas